ਕਤਰ ਏਅਰਵੇਜ਼ ਨੇ ਯਾਤਰੀਆਂ ਨੂੰ ਪੇਜਰ ਤੇ ਵਾਕੀ-ਟਾਕੀ ਲੈ ਕੇ ਜਾਣ ‘ਤੇ ਲਗਾਈ ਪਾਬੰਦੀ

ਲਗਾਤਾਰ ਦੋ ਦਿਨਾਂ ਵਿੱਚ ਹੋਏ ਹਮਲਿਆਂ ਵਿੱਚ 37 ਲੋਕ ਮਾਰੇ ਗਏ ਹਨ। ਇਸ ਤੋਂ ਇਲਾਵਾ ਕਰੀਬ ਤਿੰਨ ਹਜ਼ਾਰ ਲੋਕ ਜ਼ਖ਼ਮੀ ਵੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਧਮਾਕੇ ਕਰਨ ਵਾਲੇ ਪੇਜਰ ਅਤੇ ਰੇਡੀਓ ਸੈੱਟ ਚਾਰ-ਪੰਜ ਮਹੀਨੇ ਪਹਿਲਾਂ ਹੀ ਖ਼ਰੀਦੇ ਗਏ ਸਨ।

ਦੋਹਾ-ਕਤਰ ਏਅਰਵੇਜ਼ ਨੇ ਲਿਬਨਾਨ ਤੋਂ ਉਡਾਣ ਭਰਨ ਵਾਲੇ ਸਾਰੇ ਯਾਤਰੀਆਂ ‘ਤੇ ਪੇਜਰ ਅਤੇ ਵਾਕੀ-ਟਾਕੀ ਲੈ ਕੇ ਜਾਣ ‘ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਕਾਰਵਾਈ ਲਿਬਨਾਨ ਵਿੱਚ ਵਾਕੀ-ਟਾਕੀ ਅਤੇ ਪੇਜਰ ਦੇ ਧਮਾਕੇ ਤੋਂ ਬਾਅਦ ਹੋਈ ਹੈ। ਇਨ੍ਹਾਂ ਧਮਾਕਿਆਂ ‘ਚ 32 ਲੋਕਾਂ ਦੀ ਮੌਤ ਹੋ ਗਈ ਸੀ ਅਤੇ 450 ਤੋਂ ਜ਼ਿਆਦਾ ਜ਼ਖ਼ਮੀ ਹੋ ਗਏ ਸਨ। ਕਤਰ ਏਅਰਲਾਈਨਜ਼ ਨੇ ਕਿਹਾ ਕਿ ਇਹ ਪਾਬੰਦੀ ਕੈਰੀ-ਆਨ ਸਮਾਨ ਦੇ ਨਾਲ-ਨਾਲ ਕਾਰਗੋ ‘ਤੇ ਲਾਗੂ ਹੁੰਦੀ ਹੈ ਅਤੇ ਅਗਲੇ ਨੋਟਿਸ ਤੱਕ ਲਾਗੂ ਰਹੇਗੀ।