ਮੋਗਾ – ਨਰੇਗਾ ਕਾਮਿਆਂ ’ਤੇ ਟਰੱਕ ਚੜ੍ਹਾਅ ਕੇ ਮਾਰਨ ਅਤੇ ਸੰਗਤ ਮੰਡੀ ਅੰਦਰ ਫੈਕਟਰੀ ਅੰਦਰ ਅੱਗ ’ਚ ਝੁਲਸ ਕੇ ਮਰੇ ਮਜ਼ਦੂਰਾਂ ਦੀ ਮੌਤ ’ਤੇ ਪੰਜਾਬ ਸਰਕਾਰ ਦਾ ਰਵੱਈਆ ਅਤਿਨਿੰਦਣਯੋਗ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਲੋਕ ਸੰਗਰਾਮ ਮੋਰਚਾ ਪੰਜਾਬ ਦੇ ਪ੍ਰਧਾਨ ਤਾਰਾ ਸਿੰਘ ਮੋਗਾ ਅਤੇ ਪ੍ਰਚਾਰ/ਪ੍ਰੈੱਸ ਸਕੱਤਰ ਲੋਕ ਰਾਜ ਮਹਿਰਾਜ ਨੇ ਕੀਤਾ। ਉਨ੍ਹਾਂ ਕਿਹਾ ਕਿ ਸੰਗਰੂਰ ਦੇ ਪਿੰਡ ਬਿਸ਼ਨਪੁਰਾ ਅੰਦਰ ਚਾਰ ਨਰੇਗਾ ਮਜ਼ਦੁਰਾਂ ਟਰੱਕ ਚੜ੍ਹਾਉਣ ਕਾਰਨ ਹੋਈ ਮੌਤ ਅਤੇ ਇਸੇ ਤਰ੍ਹਾਂ ਸੰਗਤ ਮੰਡੀ ਅੰਦਰ ਗੱਤਾ ਫੈਕਟਰੀ ਨੂੰ ਅੱਗ ਲੱਗਣ ਕਾਰਨ ਤਿੰਨ ਮਜ਼ਦੂਰਾਂ ਦੀ ਹੋਈ ਮੌਤ ’ਤੇ ਪੰਜਾਬ ਸਰਕਾਰ ਦੇ ਰਵੱਈਏ ਦੀ ਸਖਤ ਸ਼ਬਦਾਂ ਵਿਚ ਨਿਖੇਧੀ ਕੀਤੀ। ਉਨ੍ਹਾਂ ਕਿਹਾ ਕਿ ਚਾਰ ਦਿਨ ਬੀਤ ਜਾਣ ਦੇ ਬਾਵਜੂਦ ਸਰਕਾਰ ਬਿਸ਼ਨਪੁਰਾ ਅਤੇ ਸੰਗਤ ਮੰਡੀ ’ਚ ਰੋਸ ਪ੍ਰਗਟ ਕਰ ਰਹੇ ਧਰਨਾਕਾਰੀਆਂ ਦੀ ਮੰਗ ’ਤੇ ਕੋਈ ਗੌਰ ਨਹੀਂ ਕਰ ਰਹੀ ਅਤੇ ਨਾ ਹੀ ਨਰੇਗਾ ਅਧੀਨ ਕੰਮ ਕਰਦੇ ਕਾਮਿਆਂ ਦੀ ਸੁਰੱਖਿਆ ਅਤੇ ਹਾਦਸਿਆਂ ਦੌਰਾਨ ਹੋਣ ਵਾਲੇ ਨੁਕਸਾਨ ਦੀ ਭਰਪਾਈ ਲਈ ਕੋਈ ਨੀਤੀ ਬਣਾ ਰਹੀ ਹੈ। ਬਸੰਤੀ ਰੰਗ ਦੀਆਂ ਪੱਗਾਂ ਬੰਨ੍ਹ ਕੇ ਭਗਤ ਸਿੰਘ ਦੇ ਸੁਪਨਿਆਂ ਦੇ ਰਾਜ ਪ੍ਰਬੰਧ ਸਿਰਜਣ ਦਾ ਹੋਕਾ ਦੇ ਕੇ ਲੋਕਾਂ ਨੂੰ ਠੱਗਣ ਵਾਲੀ ‘ਆਪ’ ਸਰਕਾਰ ਹੁਣ ਤਕ ਦੇ ਇਤਿਹਾਸ ਅੰਦਰ ਦੂਸਰੀਆਂ ਪਾਰਟੀਆਂ ਦੀਆਂ ਸਰਕਾਰਾਂ ਤੋਂ ਵੀ ਕਿਤੇ ਗਈ ਗੁਜਰੀ ਨਿਕਲੀ। ਹੁਣ ਤਕ ਸਿਵਾਏ ਸੜਕਾਂ ਦੇ ਕਿਨਾਰੇ ਲੱਗੇ ਬੋਰਡਾਂ ਤੋਂ ਬਿਨਾਂ ਸਰਕਾਰ ਨੇ ਕਿਸੇ ਵੀ ਵਰਗ ਦੇ ਮੰਗਾਂ-ਮਸਲੇ ਹੱਲ ਨਹੀਂ ਕੀਤੇ। ਜੋ ਬਿਸ਼ਨਪੁਰਾ ਪਿੰਡ ਵਿਚ ਧਰਨਾ ਚੱਲ ਰਿਹਾ ਹੈ, ਇਸ ਇਲਾਕੇ ਦੇ ਤਿੰਨ ਕੈਬਨਿਟ ਮੰਤਰੀਆਂ ਨੂੰ ਜਗਾਉਣ ਲਈ ਚੱਲ ਰਿਹਾ ਹੈ। ਜੋ ਹੁਣ ਤਕ ਪੀੜਤਾਂ ਦੀਆਂ ਸਮੱਸਿਆਵਾਂ ਦੇ ਹੱਲ ਕੱਢਣ ਤੋਂ ਇਨਕਾਰੀ ਹੋਏ ਬੈਠੇ ਹਨ। ਇੰਨਾ ਹੀ ਨਹੀਂ, ਸਗੋਂ ਪੀੜਤ ਪਰਿਵਾਰਾਂ ਨੂੰ ਭੰਬਲਭੂਸੇ ਵਿਚ ਪਾਉਣ ‘ਆਪ’ ਅਤੇ ਭਾਜਪਾ ਦੇ ਆਗੂ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਇਸੇ ਤਰ੍ਹਾਂ ਹੀ ਸੰਗਤ ਮੰਡੀ ਅੰਦਰ ਮਰੇ ਤਿੰਨ ਮਜ਼ਦੂਰਾਂ ਪ੍ਰਤੀ ਭਗਵੰਤ ਮਾਨ ਸਰਕਾਰ ਦਾ ਰਵੱਈਆ ਵੀ ਬਿਲਕੁਲ ਉਹੀ ਹੈ, ਜੋ ਬਿਸ਼ਨਪੁਰਾ ਕਾਂਡ ਪੀੜਤਾਂ ਪ੍ਰਤੀ ਹੈ। ਲੋਕ ਸੰਗਰਾਮ ਮੋਰਚਾ ਪੰਜਾਬ ਇਸ ਦੁੱਖ ਦੀ ਘੜੀ ’ਚ ਨਰੇਗਾ ਅਤੇ ਗੱਤਾ ਫੈਕਟਰੀ ਮਜ਼ਦੂਰਾਂ ਨਾਲ ਖੜ੍ਹਾ ਹੈ ਤੇ ਸਰਕਾਰ ਤੋਂ ਮੰਗ ਕਰਦਾ ਹੈ ਕਿ ਬਿਸ਼ਨਪੁਰਾ ਕਾਂਡ ਤੇ ਸੰਗਤ ਦੀ ਗੱਤਾ ਫੈਕਟਰੀ ਦੇ ਪੀੜਤ ਪਰਿਵਾਰਾਂ ਅਤੇ ਨਰੇਗਾ ਮਜ਼ਦੂਰਾਂ ਦੀਆਂ ਮੰਗਾਂ ਮੰਨ ਕੇ ਮਜ਼ਦੂਰਾਂ ਦੇ ਜ਼ਖ਼ਮਾਂ ’ਤੇ ਮਲ੍ਹਮ ਲਾਉਣ ਦੀ ਫਰਾਖਦਿਲੀ ਦਿਖਾਵੇ। ਨਹੀਂ ਫਿਰ ਲੋਕ ਰਾਹ ਦਾ ਸਾਹਮਣਾ ਕਰਨ ਲਈ ਤਿਆਰ ਰਹੇ।
Related Posts
पंजाब में फिर धमाका, अमृतसर के थाना इस्लामाबाद के बाहर हुआ ब्लास्ट
- Editor Universe News Plus
- December 17, 2024
- 0
पुलिस ने बंद किए गेट अमृतसर : अमृतसर के थाना इस्लामाबाद के बाहर मंगलवार सुबह करीब 3:15 बजे जोरदार धमाका हुआ। धमाका होने के बाद […]
ਫਗਵਾੜਾ ‘ਚ 22 ਗਊਆਂ ਦੀ ਮੌਤ, ਦੋ ਵਿਅਕਤੀ ਚਾਰੇ ‘ਚ ਪਾਊਡਰ ਪਦਾਰਥ ਮਿਲਾਉਂਦੇ ਆਏ ਨਜ਼ਰ
- Editor Universe Plus News
- December 10, 2024
- 0
ਫਗਵਾੜਾ – ਕਪੂਰਥਲਾ ਜ਼ਿਲ੍ਹੇ ਦੇ ਫਗਵਾੜਾ ਕਸਬਾ ਦੀ ਕ੍ਰਿਸ਼ਨਾ ਗਊਸ਼ਾਲਾ ਵਿੱਚ 22 ਗਊਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਕਿਸੇ ਨੇ ਗਾਵਾਂ ਦੇ […]
ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਵਿਖੇ ਦੋ ਪੰਚਾਂ ਦੇ ਚੋਣ ਨਿਸ਼ਾਨ ਬਦਲਣ ਕਰਕੇ ਇਲੈਕਸ਼ਨ ਰੁਕੀ
- Editor Universe Plus News
- October 15, 2024
- 0
ਹਲਕਾ ਮਜੀਠਾ ਅਧੀਨ ਆਉਂਦੇ ਪਿੰਡ ਕੋਟਲਾ ਗੁੱਜਰਾਂ ਵਿਖੇ ਅੱਜ ਸਵੇਰੇ ਵੋਟਿੰਗ ਸ਼ੁਰੂ ਹੁੰਦਿਆਂ ਹੀ ਦੋ ਪੰਚਾਂ ਦੇ ਚੋਣ ਨਿਸ਼ਾਨ ਬਦਲਣ ਕਰਕੇ ਰੋਲਾ ਪੈ ਗਿਆ ਜਿਸ […]