ਨਵੀਂ ਦਿੱਲੀ-ਪੂਰਬੀ ਲੱਦਾਖ ਵਿੱਚ ਚੀਨ ਨਾਲ ਚੱਲ ਰਹੇ ਤਣਾਅ ਵਿਚਾਲੇ ਅੱਜ ਚੀਫ਼ ਆਫ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨੇ ਕਿਹਾ ਕਿ ਭਾਰਤੀ ਫੌਜ ਦੀਆਂ ਤਿਆਰੀਆਂ ਉੱਚ ਦਰਜੇ ਦੀਆਂ ਹੋਣੀਆਂ ਚਾਹੀਦੀਆਂ ਹਨ ਅਤੇ ਫੌਜ ਨੂੰ ਛੋਟੇ ਤੇ ਤੀਬਰ ਸੰਘਰਸ਼ਾਂ ਦੇ ਨਾਲ-ਨਾਲ ਲੰਬੀਆਂ ਜੰਗਾਂ ਦਾ ਟਾਕਰਾ ਕਰਨ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਇੱਥੇ ਹੈੱਡਕੁਆਰਟਰਜ਼ ਇੰਟੈਗ੍ਰੇਟਿਡ ਡਿਫੈਂਸ ਸਟਾਫ ਦੀ ਰੱਖਿਆ ਖ਼ੁਫ਼ੀਆ ਏਜੰਸੀ ਵੱਲੋਂ ਵਿਦੇਸ਼ੀ ਸੇਵਾ ਫੌਜੀ ਅਧਿਕਾਰੀਆਂ (ਐੱਫਐੱਸਏਜ਼) ਦੇ ਸੰਮੇਲਨ ਨੂੰ ਸੰਬੋਧਨ ਕਰਦਿਆਂ ਜਨਰਲ ਚੌਹਾਨ ਨੇ ਕੌਮੀ ਸੁਰੱਖਿਆ ਨੂੰ ਹੁਲਾਰਾ ਦੇਣ ਲਈ ਜੰਗ ਦੀਆਂ ਤਿਆਰੀਆਂ, ਹਥਿਆਰਬੰਦ ਬਲਾਂ ਦੇ ਆਧੁਨਿਕੀਕਰਨ, ਫੌਜੀ ਹਾਰਡਵੇਅਰ ਵਿੱਚ ਤਬਦੀਲੀ ਅਤੇ ਸਵਦੇਸ਼ੀਕਰਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ, ‘‘ਦੂਜੇ ਵਿਸ਼ਵ ਯੁੱਧ ਤੋਂ ਬਾਅਦ ਦੇ ਸਭ ਤੋਂ ਹਿੰਸਕ ਦਹਾਕੇ ਵਿੱਚ, ਦੇਸ਼ਾਂ ਵਿੱਚ ਸੰਘਰਸ਼ਾਂ ਨੂੰ ਰੋਕਣ ਲਈ ਤਾਕਤ ਦੀ ਵਰਤੋਂ ਕਰਨ ਦਾ ਰੁਝਾਨ ਵਧ ਰਿਹਾ ਹੈ।’’ ਰੱਖਿਆ ਮੰਤਰਾਲੇ ਮੁਤਾਬਕ, ‘‘ਉਨ੍ਹਾਂ ਕਿਹਾ ਕਿ ਵਧ ਰਹੀ ਅਨਿਸ਼ਚਿਤਤਾ ਅਤੇ ਅਸੁਰੱਖਿਆ ਦੀ ਭਾਵਨਾ ਦੇਸ਼ਾਂ ਨੂੰ ਆਪੋ-ਆਪਣੀਆਂ ਕੌਮੀ ਸੁਰੱਖਿਆ ਰਣਨੀਤੀਆਂ ਨੂੰ ਨਵਿਆਉਣ ਅਤੇ ਰੱਖਿਆ ’ਤੇ ਖਰਚ ਵਧਾਉਣ ਲਈ ਪ੍ਰੇਰਿਤ ਕਰ ਰਹੀ ਹੈ।
Related Posts
पाकिस्तान के क्वेटा रेलवे स्टेशन के पास बड़ा धमाका
- Editor Universe News Plus
- November 9, 2024
- 0
20 लोगों की मौत, 30 घायल पाकिस्तान : पाकिस्तान के बलूचिस्तान से भीषण बम विस्फोट की खबरें आ रही हैं. ये धमाका पाकिस्तान के क्वेटा […]
ਨਵੇਂ ਪੈਨ ਕਾਰਡ ਕਿਊ.ਆਰ. ਕੋਡ ਨਾਲ ਲੈਸ ਹੋਣਗੇ
- Editor Universe Plus News
- November 27, 2024
- 0
ਸਰਕਾਰ ਨੇ ਟੈਕਸਦਾਤਾਵਾਂ ਨੂੰ ਕਿਊ.ਆਰ. ਕੋਡ ਦੀ ਸਹੂਲਤ ਨਾਲ ਨਵੀਂ ਕਿਸਮ ਦੇ ਪੈਨ ਕਾਰਡ ਜਾਰੀ ਕਰਨ ਲਈ 1,435 ਕਰੋੜ ਰੁਪਏ ਦੇ ਪ੍ਰਾਜੈਕਟ ਨੂੰ ਮਨਜ਼ੂਰੀ ਦੇ […]
250 ਵੀ.ਵੀ.ਆਈ.ਪੀਜ਼ ਤੇ ਚਾਰ ਹਜ਼ਾਰ ਮਹਿਮਾਨ ਹੋਣਗੇ ਦੀਪ ਉਤਸਵ ‘ਚ ਸ਼ਾਮਲ, ਪ੍ਰਸ਼ਾਸਨਿਕ ਅਮਲਾ ਤਿਆਰੀਆਂ ‘ਚ ਰੁੱਝਿਆ
- Editor Universe Plus News
- October 29, 2024
- 0
ਅਯੁੱਧਿਆ- ਦੀਪ ਉਤਸਵ ਦਾ ਮੁੱਖ ਸਮਾਗਮ 30 ਅਕਤੂਬਰ ਨੂੰ ਹੈ। ਪਤਵੰਤਿਆਂ ਦੀ ਆਮਦ ਮੰਗਲਵਾਰ ਤੋਂ ਸ਼ੁਰੂ ਹੋਵੇਗੀ। ਕਰੀਬ 250 ਵੀ.ਵੀ.ਆਈ.ਪੀਜ਼ ਅਤੇ ਚਾਰ ਹਜ਼ਾਰ ਬਾਹਰੀ ਮਹਿਮਾਨ ਹੋਣਗੇ। […]