“ਸਰਕਾਰ ਆਪਕੇ ਦੁਆਰ” ਕੈਂਪ 19 ਸਤੰਬਰ ਨੂੰ ਸਾਈਂ ਦਾਸ ਸਕੂਲ ਵਿਖੇ ਲੱਗੇਗਾ

ਜਲੰਧਰ (ਮਨੀਸ਼ ਰਿਹਾਨ) ਵਾਰਡ ਨੰਬਰ 67 ਵਿੱਚ ਐਮਐਲਏ ਸ੍ਰੀ ਰਮਨ ਅਰੋੜਾ ਦੇ ਸਹਿਯੋਗ ਨਾਲ “ਸਰਕਾਰ ਆਪਕੇ ਦੁਆਰ” ਦਾ ਕੈਂਪ ਜ਼ਿਲ੍ਹਾ ਮਹਿਲਾ ਵਿੰਗ ਦੇ ਪ੍ਰਧਾਨ ਅਤੇ ਵਾਰਡ ਪ੍ਰਧਾਨ, ਵਾਰਡ ਨੰਬਰ 67 ਗੁਰਪ੍ਰੀਤ ਕੌਰ ਵਿੱਚ 19 ਸਤੰਬਰ ਨੂੰ ਸਾਈਂ ਦਾਸ ਏਐਸ ਸੀਨੀਅਰ ਸੈਕੈਂਡਰੀ ਸਕੂਲ ਵਿੱਚ ਸਵੇਰੇ 10 ਤੋਂ 12 ਵਜੇ ਤੱਕ ਲਗਵਾਇਆ ਜਾ ਰਿਹਾ ਹੈ। ਇਸ ਵਿੱਚ ਸਾਰੇ ਸਰਕਾਰੀ ਅਫਸਰ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਲਈ ਆ ਰਹੇ ਹਨ ਜਿਸ ਵਿੱਚ ਮੁੱਖ ਤੌਰ ਤੇ ਐਮਐਲਏ ਸ੍ਰੀ ਰਮਨ ਅਰੋੜਾ ਵੀ ਸ਼ਾਮਿਲ ਹੋਣਗੇ। ਵਾਰਡ ਨੰਬਰ 67 ਦੇ ਸਾਰੇ ਵਸਨੀਕਾਂ ਨੂੰ ਬੇਨਤੀ ਹੈ ਕਿ ਜਿਸ ਕਿਸੇ ਦਾ ਵੀ ਕੋਈ ਸਰਕਾਰੀ ਕੰਮ ਕਰਵਾਉਣ ਵਾਲਾ ਹੋਵੇ ਉਹ ਸਰਕਾਰ ਆਪਕੇ ਦੁਆਰ ਦੇ ਕੈਂਪ ਵਿੱਚ ਆ ਕੇ ਕਰਵਾ ਸਕਦੇ ਹਨ।