ਨਿਆਗਰਾ ਫਾਲਜ਼ (Niagara Falls)ਦਰਿਆ ਦੇ ਕੰਢੇ-ਕੰਢੇ ਪੱਕਾ ਸ਼ਾਨਦਾਰ ਰਸਤਾ ਮੌਜੂਦ ਹੈ। ਇਸ ਰਸਤੇ ’ਤੇ ਚਲਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਨਿਆਗਰਾ ਫਾਲ ਦੇ ਠਾਠਾਂ ਮਾਰਦੇ ਸਮੁੰਦਰੀ ਪਾਣੀ ਦੀ ਸ਼ਕਤੀ ਨੂੰ ਨੇੜਿਓਂ ਵੇਖਕੇ ਤਿੰਨ ਪ੍ਰਮੁੱਖ ਫਾਲਜ਼ ਦਾ ਖ਼ੂਬਸੂਰਤ ਅਤੇ ਰੋਮਾਂਚਕ ਅਨੁਭਵ (Exciting experience) ਹਾਸਲ ਕਰਦੇ ਹਨ।
ਨਿਆਗਰਾ ਫਾਲਜ਼ (Niagara Falls) ਦੁਨੀਆ ਦੇ ਸਭ ਤੋਂ ਵੱਡੇ ਅਤੇ ਪ੍ਰਸਿੱਧ ਝਰਨਿਆਂ ਵਿੱਚੋਂ ਇੱਕ ਹੈ ਜੋ ਟਰਾਂਟੋ (ਓਨਟਾਰੀੳ) ਤੋਂ 130 ਕਿਲੋਮੀਟਰ ਦੇ ਕਰੀਬ ਪੈਂਦਾ ਹੈ। ਇਸ ਦੇ ਇੱਕ ਪਾਸੇ ਕੈਨੇਡਾ ਤੇ ਦੂਸਰੇ ਪਾਸੇ ਅਮਰੀਕਾ ਦੀ ਸਰਹੱਦ ਲੱਗਦੀ ਹੈ। ਇਨ੍ਹਾਂ ਦੋਵਾਂ ਦੇਸ਼ਾਂ ਦੀ ਸਰਹੱਦ ’ਤੇ ਪੈਂਦੇ ਤਿੰਨ ਵਿਸ਼ਾਲਮਈ ਝਰਨੇ ਇਸ ਲਈ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਹਨ ਕਿ ਇਨ੍ਹਾਂ ਦੀ ਕੁਦਰਤੀ ਸੁੰਦਰਤਾ, ਸ਼ਕਤੀਸ਼ਾਲੀ ਪਾਣੀ ਦੇ ਵਹਾਅ ਅਤੇ ਅਣਗਿਣਤ ਆਕਰਸ਼ਕ ਦਿ੍ਸ਼ ਹਨ। ਨਿਆਗਰਾ ਫਾਲਜ਼ (Niagara Falls) ’ਚ ਇਨ੍ਹਾਂ ਝਰਨਿਆਂ ਨੂੰ ਪੈਦਲ ਚੱਲਕੇ, ਜ਼ਿਪ ਲਾਈਨ ਐਡਵੈਂਚਰ (Zip line adventure), ਸਮੁੰਦਰੀ ਬੇੜੇ (ਕਰੂਜ), ਹੈਲੀਕਾਪਟਰ ਦੇ ਸਾਧਨਾਂ ਰਾਹੀਂ ਦੇਖਿਆ ਜਾ ਸਕਦਾ।
ਨਿਆਗਰਾ ਫਾਲਜ਼ (Niagara Falls)ਦਰਿਆ ਦੇ ਕੰਢੇ-ਕੰਢੇ ਪੱਕਾ ਸ਼ਾਨਦਾਰ ਰਸਤਾ ਮੌਜੂਦ ਹੈ। ਇਸ ਰਸਤੇ ’ਤੇ ਚਲਦਿਆਂ ਹਜ਼ਾਰਾਂ ਦੀ ਗਿਣਤੀ ਵਿੱਚ ਸੈਲਾਨੀ ਨਿਆਗਰਾ ਫਾਲ ਦੇ ਠਾਠਾਂ ਮਾਰਦੇ ਸਮੁੰਦਰੀ ਪਾਣੀ ਦੀ ਸ਼ਕਤੀ ਨੂੰ ਨੇੜਿਓਂ ਵੇਖਕੇ ਤਿੰਨ ਪ੍ਰਮੁੱਖ ਫਾਲਜ਼ ਦਾ ਖ਼ੂਬਸੂਰਤ ਅਤੇ ਰੋਮਾਂਚਕ ਅਨੁਭਵ (Exciting experience) ਹਾਸਲ ਕਰਦੇ ਹਨ। ਦਰਿਆ ਦੇ ਕੰਢੇ ਪੈਦਲ ਚੱਲਦਿਆਂ ਪਾਣੀ ਦੇ ਝਰਨਿਆਂ ਦੀਆਂ ਆਵਾਜ਼ਾਂ ਸੰਗੀਤਮਈ ਧੁਨ ਵਰਗੀਆਂ ਮਹਿਸੂਸ ਹੁੰਦੀਆਂ ਹਨ। ਜਿਸ ਨੂੰ ਸੁਣ ਕੇ ਮਨ ਤਰੋਤਾਜ਼ਾ ਹੋ ਜਾਂਦਾ। ਡਿੱਗਦੇ ਪਾਣੀ ਦੀਆਂ ਛੋਟੀਆਂ-ਛੋਟੀਆਂ ਬੂੰਦਾਂ ਨਿਆਗਰਾ ਫਾਲ ਖੇਤਰ ’ਚ ਮੀਲਾਂ ਦੂਰੀ ’ਤੇ ਜਦੋਂ ਪੈਂਦੀਆਂ ਹਨ ਤਾਂ ਗਰਮੀ ਦੇ ਇਸ ਮੌਸਮ ਵਿੱਚ ਠੰਢਗੀ ਤੇ ਤਾਜ਼ਗੀ ਦਾ ਅਹਿਸਾਸ ਹੁੰਦਾ ਹੈ। ਇਸਦੇ ਆਲੇ ਦੁਆਲੇ ਹਰੇ ਭਰੇ ਰੰਗ ਬਰੰਗੇ ਫੁੱਲਾਂ, ਸ਼ੁੱਧ ਵਾਤਾਵਰਨ, ਸੁੰਦਰ ਪਾਰਕ, ਬੱਚਿਆਂ ਲਈ ਮਨੋਰੰਜਨ ਦੇ ਕਈ ਸਾਧਨ, ਝੂਲੇ ਤੇ ਪਾਰਕ ਖ਼ੂਬਸੂਰਤੀ ਦੀ ਗਵਾਹੀ ਭਰਦੇ ਹਨ। ਨਿਆਗਰਾ ਫਾਲਜ਼ ਦਾ ਰਾਤ ਸਮੇਂ ਮਨਮੋਹਕ ਦਿ੍ਸ਼ ਹੋਰ ਵੀ ਖਿੱਚ ਭਰਪੂਰ ਬਣ ਜਾਂਦਾ ਹੈ ਜਦੋਂ ਇਨ੍ਹਾਂ ਤਿੰਨ ਫਾਲਜ਼ ਉੱਪਰ ਰੰਗ ਬਿਰੰਗੀਆਂ ਰੋਸ਼ਨੀਆਂ ਛੱਡੀਆਂ ਜਾਂਦੀਆਂ ਹਨ। ਉਸ ਸਮੇਂ ਫਾਲਜ਼ ਦੀਆਂ ਧਾਰਾ ਜਗਮਗਾਉਂਦੀਆਂ ਸੈਲਾਨੀਆਂ ਨੂੰ ਆਪਣੇ ਵੱਲ ਖਿੱਚਦੀਆਂ ਹਨ।
ਨਿਆਗਰਾ ਫਾਲਜ਼ ਵਿਖੇ ਬ-ਕਮਾਲ ਆਤਿਸ਼ਬਾਜ਼ੀ ਵੀ ਰਾਤ ਸਮੇਂ ਸੈਲਾਨੀਆਂ ਲਈ ਮਨੋਰੰਜਨ ਭਰਪੂਰ ਹੈ ਜਿਸ ਨੂੰ ਵੇਖ ਕੇ ਬੱਚੇ ਝੂਮ ਉਠਦੇ ਹਨ। ਰੰਗ ਬਰੰਗੀ ਆਤਿਸ਼ਬਾਜ਼ੀ ਨਾਲ ਨਿਆਗਰਾ ਫਾਲਜ਼ ਦੀਆਂ ਲਹਿਰਾਂ ਰੌਸ਼ਨੀ ਦੀ ਖੇਡ ਵਿੱਚ ਤਬਦੀਲ ਹੋ ਜਾਂਦੀਆਂ ਹਨ, ਜਿਸ ਨਾਲ ਇੱਕ ਆਨੰਦਮਈ ਅਤੇ ਮਨਮੋਹਕ ਨਜ਼ਾਰਾ ਪੇਸ਼ ਹੁੰਦਾ ਹੈ। ਨਿਆਗਰਾ ਫਾਲਜ਼ ਵਿੱਚ ਸਥਿਤ ਸਤਰੰਗੀ ਪੀਂਘ ਦੀ ਖ਼ੂਬਸੂਰਤੀ ਦਾ ਦਿ੍ਸ਼ ਕਮਾਲ ਦਾ ਹੁੰਦਾ ਹੈ। ਸੂਰਜ ਅਸਤ ਹੋਣ ਸਮੇਂ ਸਤਰੰਗੀ ਪੀਂਘ ਨਿਆਗਰਾ ਫਾਲਜ਼ ਉੱਪਰ ਗੇਟ ਵਾਂਗ ਦਿਖਾਈ ਦੇਣ ਲੱਗ ਪੈਂਦੀ ਹੈ। ਇਹ ਦਿ੍ਸ਼ ਹਰ ਵੇਖਣ ਵਾਲੇ ਦੇ ਦਿਲ ਨੂੰ ਖ਼ੁਸ਼ੀ ਅਤੇ ਅਦਭੁਤਤਾ ਨਾਲ ਭਰ ਦਿੰਦਾ ਹੈ। ਨਿਆਗਰਾ ਫਾਲਜ਼ ਦਰਿਆ, ਤਿੰਨ ਝਰਨੇ ਤੇ ਹੋਰ ਵੱਖ-ਵੱਖ ਖ਼ੂਬਸੂਰਤ ਦਿ੍ਸ਼ ਦੇਖਣ ਲਈ ਇਸੇ ਰਸਤੇ ’ਤੇ ਕੁਝ ਥਾਵਾਂ ’ਤੇ ਦੂਰਬੀਨ ਦਾ ਪੱਕੇ ਤੌਰ ’ਤੇ ਪ੍ਰਬੰਧ ਮੌਜੂਦ ਹੈ।
ਨਿਆਗਰਾ ਫਾਲਜ਼ ਵਿਖੇ ਜਿਪ ਲਾਈਨ ਐਡਵੈਂਚਰ (Zip line adventure) ਸੈਲਾਨੀਆਂ ਲਈ ਇੱਕ ਬਿਹਤਰੀਨ ਅਤੇ ਰੋਮਾਂਚਕ ਚਾਲਕ ਸਾਧਨ ਹੈ, ਜੋ ਕਿ ਦੁਨੀਆ ਭਰ ਦੇ ਸੈਲਾਨੀਆਂ ਲਈ ਇੱਕ ਖਾਸ ਆਕਰਸ਼ਣ ਹੈ। ਇਸ ਐਡਵੈਂਚਰ ਦੀ ਸ਼ੁਰੂਆਤ ਇੱਕ ਉੱਚੇ ਪਲੇਟਫਾਰਮ ਤੋਂ ਹੁੰਦੀ ਹੈ। ਜਿਥੋਂ ਤੁਸੀਂ ਨਿਆਗਰਾ ਫਾਲ ਦੀ ਸੁੰਦਰਤਾ ਨੂੰ ਕਾਫੀ ਉੱਚਾਈ ਤੋਂ ਡੂੰਘਾਈ ਵਿਚ ਦੇਖ ਸਕਦੇ ਹੋ ਅਤੇ ਜਿਪ ਲਾਈਨ ’ਤੇ ਸਵਾਰ ਹੋਕੇ ਦਰਿਆ ਦੇ ਜਲਵਿਆਂ ਦੇ ਨਾਲ-ਨਾਲ ਪ੍ਰਸਿੱਧ ਜਲਪ੍ਰਪਾਤਾਂ ਦੇ ਜ਼ੋਰਦਾਰ ਦਿ੍ਸ਼ ਵੇਖ ਸਕਦੇ ਹੋ। ਜਿਪ ਲਾਈਨ ’ਤੇ ਸਵਾਰ ਹੋ ਕੇ ਹਵਾ ਵਿੱਚ ਉਡਦਿਆਂ, ਹਵਾ ਦੀ ਸ਼ਾਂਤ ਮਧੁਰ ਅਤੇ ਫਾਲ ਤੋਂ ਗਿਰਦੇ ਪਾਣੀ ਦੀ ਗਰਜਣ ਦੀ ਆਵਾਜ਼ ਵੀ ਸੁਣਾਈ ਦੇਵੇਗੀ। ਇਹ ਜਿਪ ਲਾਈਨ ਇੱਕ ਐਡਵੈਂਚਰ ਹੈ ਜੋ ਤੁਹਾਡੇ ਅੰਦਰਲੇ ਜਨੂੰਨ ਨੂੰ ਜਗਾਉਂਦਾ ਹੈ ਅਤੇ ਇੱਕ ਅਜਿਹੀ ਯਾਦਗਾਰ ਯਾਤਰਾ ਬਣਾਉਂਦਾ ਹੈ ਜੋ ਜੀਵਨ ਦੇ ਆਖ਼ਰੀ ਪਲਾਂ ਤੱਕ ਯਾਦ ਰਹਿੰਦੀ ਹੈ।
ਨਿਆਗਰਾ ਫਾਲਜ਼ ਓਨਟਾਰੀੳ (ਪਾਣੀ ਝਰਨਿਆਂ) ਵਿਖੇ ਚੱਲਦੇ ਸਮੁੰਦਰੀ ਬੇੜਿਆਂ (ਕਰੂਜ) ਦੀ ਕੌਮਾਂਤਰੀ ਪੱਧਰ ’ਤੇ ਤੂਤੀ ਬੋਲਦੀ ਹੈ। ਬੇੜਿਆਂ ’ਤੇ ਚੜ੍ਹ ਕੇ ਝੂਟੇ ਲੈਣ ਅਤੇ ਵੱਖ-ਵੱਖ ਦਿ੍•ਸ਼ ਦੇਖਣੇ ਵਾਹ-ਵਾਹ ਦੇ ਹੱਕਦਾਰ ਹਨ। ਇਸ ਲਈ ਇਹ ਜਗ੍ਹਾ ਹਮੇਸ਼ਾ ਹਜ਼ਾਰਾਂ ਸੈਲਾਨੀਆਂ ਨਾਲ ਭਰੀ ਰਹਿੰਦੀ ਹੈ। ਜਦੋਂ ਸਮੁੰਦਰੀ ਬੇੜਾ ਪਾਣੀ ਦੇ ਰਸਤੇ ਤੋਂ ਨਿਆਗਰਾ ਫਾਲਜ਼ ਦੇ ਨੇੜੇ ਪਹੁੰਚਦਾ ਹੈ, ਤਾਂ ਬੇੜੇ ਦਾ ਹਿਲਣਾ ਵੱਧ ਜਾਂਦਾ ਹੈ। ਦਰਿਆ ਦੇ ਪਾਣੀ ਦਾ ਬਹਾਅ ਤੇ ਉਤੋਂ ਹੇਠਾਂ ਡਿੱਗ ਰਹੇ ਝਰਨੇ ਦੇ ਪਾਣੀ ਦੀ ਰਫ਼ਤਾਰ ਮਿਲ ਕੇ ਬੇੜੇ ਨੂੰ ਝਰਨੇ ਅੰਦਰ ਘੁਸਪੈਠ ਕਰਨਾ ਪੈਂਦਾ ਹੈ ਤਾਂ ਉਸ ਸਮੇਂ ਬੇੜੇ ਦਾ ਜ਼ੋਰਜਮਈਆ ਦੇਖਣ ਯੋਗ ਹੁੰਦਾ ਹੈ ਜਦੋਂ ਬੇੜਾ ਫਾਲਜ਼ ਦੇ ਅੰਦਰ ਚਲਿਆ ਜਾਂਦਾ ਹੈ। ਉਸ ਸਮੇਂ ਪਾਣੀ ਦੀਆਂ ਧਾਰਾਂ ਤੇ ਪੈਂਦੀਆਂ ਛਿੱਟਾਂ ਸੈਲਾਨੀਆਂ ਨੂੰ ਆਪਣੀ ਬੁੱਕਲ ਵਿੱਚ ਲੈ ਲੈਂਦੀਆਂ ਹਨ। ਪ੍ਰਬੰਧਕਾਂ ਵੱਲੋ ਮੁਹੱਈਆ ਕੀਤਾ ਰੇਨ ਕੋਟ ਵੀ ਨਾ ਪਾਉਣ ਦੇ ਬਰਾਬਰ ਵਾਲੀ ਗੱਲ ਹੋ ਜਾਂਦੀ ਹੈ ਕਿਉਂਕਿ ਸੈਲਾਨੀ ਮੀਂਹ ਦੇ ਛਿੜਕਾਅ ਨਾਲ ਅੱਧ ਪਚੱਦੇ ਭਿੱਜ ਜਾਂਦੇ ਹਨ। ਇਸ ਦੇ ਬਾਵਜੂਦ ਇਸ ਸਮੇ ਬੇੜੇ ਤੋਂ ਥੋੜ੍ਹਾ ਉੱਪਰ ਨਿਆਗਰਾ ਫਾਲ ਦੀਆਂ ਵਿਸ਼ਾਲ ਧਾਰਾਵਾਂ ਵੇਖੀਆਂ ਜਾ ਸਕਦੀਆਂ ਹਨ, ਜਿਹੜੀਆਂ ਸਮੁੰਦਰ ਵਾਂਗ ਗਿਰਦੀਆਂ ਹਨ ਜੋ ਹੇਠਾ ਦਰਿਆ ਵਿੱਚ ਡਿੱਗ ਕੇ ਖ਼ੂਬਸੂਰਤੀ ਨੂੰ ਜਨਮ ਦਿੰਦੀਆਂ ਹਨ। ਇਸ ਸਮੇਂ ਹਵਾ ਦੀ ਤੇਜ਼ੀ ਅਤੇ ਪਾਣੀ ਦਾ ਨਿਰੰਤਰ ਛਿੜਕਾਅ ਮਿਲ ਕੇ ਸੈਲਾਨੀਆਂ ਨੂੰ ਆਪਣੇ ਰੰਗ ਵਿੱਚ ਰੰਗ ਲੈਂਦਾ ਹੈ ਜੋ ਸੈਲਾਨੀਆਂ ਨੂੰ ਮੁੜ-ਮੁੜ ਆਉਣ ਲਈ ਪ੍ਰੇਰਿਤ ਕਰਦਾ ਹੈ।
ਆਪਣੇ ਬਜਟ ਨੂੰ ਮੁੱਖ ਰੱਖਦਿਆਂ ਸੈਲਾਨੀ ਨਿਆਗਰਾ ਫਾਲਜ਼ ਦੀ ਚਮਕ ਦਮਕ, ਆਲੇ-ਦੁਆਲੇ ਦੇ ਹਰੇ-ਭਰੇ ਮੈਦਾਨਾਂ, ਤਿੰਨਾਂ ਫਾਲਜ਼ ਦੀ ਖ਼ੂਬਸੂਰਤੀ, ਸ਼ਾਨਦਾਰ ਵਿਸ਼ਾਲ ਤੇ ਉਚੀਆਂ ਇਮਾਰਤਾਂ, ਨਿਆਗਰਾ ਦਰਿਆ ਦੇ ਵੱਡੇ ਪਾਣੀ ਦੇ ਖਿੱਤੇ ਅਤੇ ਹੇਠਾਂ ਖੜ੍ਹੇ ਹੋਏ ਯਾਤਰੀਆਂ ਦੇ ਨਜ਼ਾਰਿਆਂ ਨੂੰ ਹੈਲੀਕਾਪਟਰ ਦੀ ਉਡਾਣ ਜ਼ਰੀਏ ਬਹੁਤ ਹੀ ਵਿਆਪਕ ਅਤੇ ਉੱਚਾਈ ਤੋਂ ਵੇਖ ਸਕਦੇ ਹੋ ਅਤੇ ਇਨ੍ਹਾਂ ਹੁਸੀਨ ਯਾਦਾਂ ਨੂੰ ਆਪਣੇ ਦਿਲ ਵਿੱਚ ਹਮੇਸ਼ਾ ਲਈ ਸਮਾਅ ਸਕਦੇ ਹੋ। ਅੱਜ ਕੱਲ੍ਹ ਗਰਮੀ ਦੀ ਰੁੱਤ ਵਿੱਚ ਬੱਚਿਆਂ ਨੂੰ ਸਕੂਲੀ ਛੁੱਟੀਆਂ ਹੋਣ ਕਰਕੇ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਤੋਂ ਸੈਲਾਨੀ ਨਿਆਗਰਾ ਫਾਲਜ਼ ਦਾ ਨਜ਼ਾਰਾ (View of Niagara Falls) ਲੈਣ ਲਈ ਰੋਜ਼ਾਨਾ ਵੱਡੀ ਗਿਣਤੀ ਵਿੱਚ ਆ ਜਾ ਰਹੇ ਹਨ ਤੇ ਮਾਹੌਲ ਇੱਥੇ ਪੂਰੇ ਮੇਲੇ ਵਰਗਾ ਬਣਿਆ ਹੁੰਦਾ ਹੈ।