ਸ਼ੁੁਰੂਆਤੀ ਕਾਰੋਬਾਰ ਵਿਚ ਨਿਫ਼ਟੀ ਨੇ ਬਣਾਇਆ ਨਵਾਂ ਰਿਕਾਰਡ,ਸ਼ੇਅਰ ਬਜ਼ਾਰ

ਮੁੰਬਈ- ਸੋਮਵਾਰ ਸਵੇਰ ਸ਼ੁਰੂਆਤੀ ਕਾਰੋਬਾਰ ਵਿਚ ਪ੍ਰਮੁੱਖ ਸ਼ੇਅਰ ਸੂਚਕਅੰਕਾਂ ਵਿਚ ਤੇਜ਼ੀ ਦਰਜ ਕੀਤੀ ਗਈ ਅਤੇ ਨਿਫ਼ਟੀ ਨੇ ਨਵਾਂ ਰਿਕਾਰਡ ਬਣਾਇਆ ਹੈ। ਇਸ ਦੌਰਾਨ 30 ਸ਼ੇਅਰਾਂ ਵਾਲਾ ਬੀਐੱਸਈ ਸੈਂਸੈਕਸ 180.92 ਅੰਕ ਚੜ੍ਹ ਕੇ 83,071.86 ’ਤੇ ਪਹੁੰਚ ਗਿਆ। ਐੱਨਐੱਸਈ ਨਿਫ਼ਟੀ 55.1 ਅੰਕ ਵਧੀ। ਸ਼ੇਅਰ ਬਜ਼ਾਰ ਦੇ ਅੰਕੜਿਆਂ ਅਨੁਸਾਰ ਐੱਫਆਈਆਈ ਨੇ ਸ਼ੁੱਕਰਵਾਰ ਨੂੰ 2,364.82 ਕਰੋੜ ਰੁਪਏ ਦੇ ਸ਼ੇਅਰ ਖਰੀਦੇ।