ਪੈਰਿਸ – ਭਾਰਤ ਦੇ ਕੁਮਾਰ ਨਿਤੇਸ਼ ਨੇ ਅੱਜ ਇੱਥੇ ਪੁਰਸ਼ ਸਿੰਗਲਜ਼ ਐੱਸਐੱਲ3 ਬੈਡਮਿੰਟਨ ਫਾਈਨਲ ਵਿੱਚ ਗ੍ਰੇਟ ਬ੍ਰਿਟੇਨ ਦੇ ਡੈਨੀਅਲ ਬੈਥਲ ਨੂੰ ਸਖ਼ਤ ਮੁਕਾਬਲੇ ਵਿੱਚ ਹਰਾ ਕੇ ਪੈਰਾਲੰਪਿਕ ਵਿੱਚ ਆਪਣਾ ਪਹਿਲਾ ਸੋਨ ਤਗ਼ਮਾ ਜਿੱਤਿਆ। ਇਸ ਦੌਰਾਨ ਤੁਲਸੀਮਤੀ ਅਤੇ ਮਨੀਸ਼ਾ ਰਾਮਦਾਸ ਨੇ ਮਹਿਲਾ ਸਿੰਗਲਜ਼ ਐੱਮਯੂ5 ਵਰਗ ਵਿੱਚ ਕ੍ਰਮਵਾਰ ਚਾਂਦੀ ਅਤੇ ਕਾਂਸੇ ਦੇ ਤਗ਼ਮੇ ਆਪਣੇ ਨਾਮ ਕੀਤੇ। ਹਰਿਆਣਾ ਦੇ 29 ਸਾਲਾ ਨਿਤੇਸ਼ ਨੇ ਟੋਕੀਓ ਪੈਰਾਲੰਪਿਕ ਵਿੱਚ ਚਾਂਦੀ ਦਾ ਤਗ਼ਮਾ ਜੇਤੂ ਬੈਥਲ ਨੂੰ ਇਕ ਘੰਟੇ 20 ਮਿੰਟ ਤੱਕ ਚੱਲੇ ਮੈਚ ’ਚ 21-14, 18-21, 23-21 ਨਾਲ ਹਰਾਇਆ। ਨਿਤੇਸ਼ ਨੇ 2009 ਵਿੱਚ 15 ਸਾਲ ਦੀ ਉਮਰ ਵਿੱਚ ਵਿਸ਼ਾਖਾਪਟਨਮ ’ਚ ਰੇਲ ਹਾਦਸੇ ਵਿੱਚ ਖੱਬੀ ਲੱਤ ਗੁਆ ਦਿੱਤੀ ਸੀ ਪਰ ਉਸ ਨੇ ਸਦਮੇ ਤੋਂ ਉੱਭਰਦਿਆਂ ਪੈਰਾ ਬੈਡਮਿੰਟਨ ਨੂੰ ਅਪਣਾਇਆ। ਨਿਤੇਸ਼ ਦੀ ਜਿੱਤ ਨਾਲ ਭਾਰਤ ਨੇ ਐੱਸਐੱਲ3 ਵਰਗ ਵਿੱਚ ਸੋਨ ਤਗਮਾ ਬਰਕਰਾਰ ਰੱਖਿਆ। ਤਿੰਨ ਸਾਲ ਪਹਿਲਾਂ ਟੋਕੀਓ ਵਿੱਚ ਪ੍ਰਮੋਦ ਭਗਤ ਨੇ ਇਸ ਈਵੈਂਟ ਵਿੱਚ ਸੋਨ ਤਗ਼ਮਾ ਜਿੱਤਿਆ ਸੀ। ਜ਼ਿਕਰਯੋਗ ਹੈ ਕਿ ਬੀਤੀ ਦੇਰ ਰਾਤ ਭਾਰਤੀ ਪੈਰਾ ਅਥਲੀਟ ਪ੍ਰੀਤੀ ਪਾਲ ਨੇ ਮਹਿਲਾ 200 ਮੀਟਰ ਟੀ35 ਵਰਗ ਵਿੱਚ 30.01 ਸਕਿੰਟ ਦੇ ਨਿੱਜੀ ਸਰਬੋਤਮ ਸਮੇਂ ਦੇ ਨਾਲ ਕਾਂਸੇ ਦਾ ਤਗ਼ਮਾ ਜਿੱਤਿਆ, ਜੋ ਭਾਰਤ ਦਾ ਦੂਜਾ ਪੈਰਾ ਅਥਲੈਟਿਕ ਤਗ਼ਮਾ ਵੀ ਹੈ। ਇਸੇ ਤਰ੍ਹਾਂ ਨਿਸ਼ਾਦ ਕੁਮਾਰ ਨੇ ਪੁਰਸ਼ ਹਾਈ ਜੰਪ ਟੀ74 ਵਰਗ ਵਿੱਚ ਵਿੱਚ ਚਾਂਦੀ ਦਾ ਤਗ਼ਮਾ ਜਿੱਤਿਆ ਸੀ।
Related Posts
ਮਮਤਾ ਬੈਨਰਜੀ ਦੇ ਅਸਤੀਫ਼ੇ ਦੀ ਮੰਗ ਕਰਦੀ ਪਟੀਸ਼ਨ ਸੁਪਰੀਮ ਕੋਰਟ ਵੱਲੋਂ ਖ਼ਾਰਜ
- Editor Universe Plus News
- September 17, 2024
- 0
ਨਵੀਂ ਦਿੱਲੀ-ਕੋਲਕਾਤਾ ਵਿਚ ਆਰਜੀ ਕਰ ਮੈਡੀਕਲ ਕਾਲਜ ਅਤੇ ਹਸਪਤਾਲ ਦੀ ਇਕ ਟਰੇਨੀ ਡਾਕਟਰ ਨਾਲ ਜਬਰ ਜਨਾਹ ਅਤੇ ਕਤਲ ਦੇ ਵਾਪਰੇ ਭਿਆਨਕ ਕਾਂਡ ਦੇ ਮੱਦੇਨਜ਼ਰ ਪੱਛਮੀ […]
ਮੁੱਖ ਮੰਤਰੀ ਦੇ ਭਰੋਸੇ ਮਗਰੋਂ ਆੜ੍ਹਤੀਆਂ ਨੇ ਹੜਤਾਲ ਵਾਪਸ ਲਈ
- Editor Universe Plus News
- October 8, 2024
- 0
ਚੰਡੀਗੜ੍ਹ-ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਆਖ਼ਰੀ ਗੇੜ ਵਿੱਚ ਆੜ੍ਹਤੀਆਂ ਨੂੰ ਰਜ਼ਾਮੰਦ ਕੀਤੇ ਜਾਣ ਮਗਰੋਂ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖ਼ਰੀਦ ਸ਼ੁਰੂ ਕਰਨ ਦਾ ਐਲਾਨ […]
ਭਾਜਪਾ ਦੀ ਜਿੱਤ ਨਾਲ ਮਹਾਰਾਸ਼ਟਰ ’ਚ ਸ਼ਰਦ ਪਵਾਰ ਦੀ ਸਿਆਸਤ ਦਾ ਅੰਤ ਹੋਇਆ: ਸ਼ਾਹ
- Editor Universe Plus News
- January 13, 2025
- 0
ਸ਼ਿਰਡੀ-ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੀਨੀਅਰ ਆਗੂ ਸ਼ਰਦ ਪਵਾਰ ਨੇ 1978 ਤੋਂ ਮਹਾਰਾਸ਼ਟਰ ’ਚ ਧੋਖੇ ਅਤੇ ਫਰੇਬ ਦੀ ਸਿਆਸਤ ਕੀਤੀ ਜਿਸ ਦਾ […]