ਮੁੰਬਈ- ਗੋਆ ਤੋਂ ਮੁੰਬਈ ਜਾ ਰਹੀ ਇੰਡੀਗੋ (IndiGo) ਦੀ ਇੱਕ ਉਡਾਣ ਨੂੰ ਸੋਮਵਾਰ ਸ਼ਾਮ ਨੂੰ ਬੰਬ ਨਾਲ ਉਡਾਣ ਦੀ ਮਿਲੀ ਧਮਕੀ ਬਾਅਦ ਵਿੱਚ ਸੁਰੱਖਿਆ ਜਾਂਚ ’ਚ ਝੂਠੀ ਸਾਬਤ ਹੋਈ।
ਧਮਕੀ ਕਾਰਨ ਮੁੰਬਈ ਹਵਾਈ ਅੱਡੇ ‘ਤੇ ਉਤਰਨ ਤੋਂ ਬਾਅਦ ਉਡਾਣ 6E 5101 ਨਾਲ ਸਬੰਧਤ ਜਹਾਜ਼ ਨੂੰ ਇੱਕ ਆਈਸੋਲੇਸ਼ਨ ਬੇਅ ਵਿੱਚ ਲਿਜਾਇਆ ਗਿਆ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਉਤਾਰ ਦਿੱਤਾ ਗਿਆ। ਇਹ ਜਾਣਕਾਰੀ ਏਅਰਲਾਈਨ ਦੇ ਬੁਲਾਰੇ ਨੇ ਮੰਗਲਵਾਰ ਨੂੰ ਇੱਕ ਬਿਆਨ ਦਿੱਤੀ। ਤਰਜਮਾਨ ਨੇ ਕਿਹਾ, “ਸਾਰੀਆਂ ਮਿਆਰੀ ਸੰਚਾਲਨ ਪ੍ਰਕਿਰਿਆਵਾਂ ਦੀ ਪਾਲਣਾ ਕੀਤੀ ਗਈ ਅਤੇ ਸਬੰਧਤ ਅਧਿਕਾਰੀਆਂ ਤੋਂ ਕਲੀਅਰੈਂਸ ਤੋਂ ਬਾਅਦ ਜਹਾਜ਼ ਨੂੰ ਟਰਮੀਨਲ ‘ਤੇ ਵਾਪਸ ਸਥਾਪਿਤ ਕਰ ਦਿੱਤਾ ਗਿਆ।”
ਏਅਰਲਾਈਨ ਨੇ ਉਡਾਣਵਿਚ ਮੁਸਾਫ਼ਰਾਂ ਦੀ ਗਿਣਤੀ ਦਾ ਖੁਲਾਸਾ ਨਹੀਂ ਕੀਤਾ। ਹਵਾਈ ਅੱਡੇ ਦੇ ਇਕ ਅਧਿਕਾਰੀ ਨੇ ਮੰਗਲਵਾਰ ਨੂੰ ਕਿਹਾ ਕਿ ਜਹਾਜ਼ ਵਿੱਚ ਬੰਬ ਦੀ ਧਮਕੀ ਬਾਰੇ ਸੰਦੇਸ਼ ਦੇ ਨਾਲ ਇੱਕ ਨੋਟ ਮਿਲਿਆ ਹੈ।
ਅਧਿਕਾਰੀ ਨੇ ਕਿਹਾ ਕਿ ਮੁੰਬਈ ਹਵਾਈ ਅੱਡੇ ‘ਤੇ ਰਾਤ 10.30 ਵਜੇ ਦੇ ਕਰੀਬ ਪੂਰੀ ਐਮਰਜੈਂਸੀ ਐਲਾਨੀ ਗਈ ਸੀ, ਜਿਸ ਨੂੰ ਰਾਤ 11.30 ਵਜੇ ਵਾਪਸ ਲੈ ਲਿਆ ਗਿਆ। ਉਨ੍ਹਾਂ ਕਿਹਾ ਕਿ ਬਾਅਦ ਵਿਚ ਧਮਕੀ ਝੂਠੀ ਨਿਕਲੀ।