ਦੱਖਣੀ ਕੋਰੀਆ ’ਚ ਰਾਸ਼ਟਰਪਤੀ ਦੇ ਸੁਰੱਖਿਆ ਮੁਖੀ ਨੇ ਦਿੱਤਾ ਅਸਤੀਫ਼ਾ

ਸਿਓਲ (ਏਪੀ) : ਮਹਾਦੋਸ਼ ਦਾ ਸਾਹਮਣਾ ਕਰਨ ਵਾਲੇ ਰਾਸ਼ਟਰਪਤੀ ਯੂਨ ਸੂਕ ਯੇਓਲ ਤੋਂ ਪੁੱਛਗਿੱਛ ਦੇ ਲਈ ਉਨ੍ਹਾਂ ਦੀ ਹਿਰਾਸਤ ਦੀ ਕੋਸ਼ਿਸ਼ ਵਿਚਾਲੇ ਦੱਖਣੀ ਕੋਰੀਆਦੇ ਰਾਸ਼ਟਰਪਤੀ ਸੁਰੱਖਿਆ ਮੁਖੀ ਨੇ ਅਸਤੀਫ਼ਾ ਦੇ ਦਿੱਤਾ। ਉਨ੍ਹਾਂ ਦਾ ਅਸਤੀਫ਼ਾ ਕਾਰਜਕਾਰੀ ਨੇਤਾ ਨੇ ਸਵੀਕਾਰ ਕਰ ਲਿਆਹੈ। ਦਰਅਸਲ, ਪਾਰਕ ਜੋਂਗ-ਜੂਨ ਨੂੰ ਇਸ ਗੱਲ ਨੂੰ ਲੈ ਕੇ ਪੁਲਿਸ ਪੁੱਛਗਿੱਛ ਦਾ ਸਾਹਮਣਾ ਕਰਨਾ ਪਿਆ ਕਿ ਕਿਵੇਂ ਉਨ੍ਹਾਂ ਦੀ ਫ਼ੌਜ ਨੇ ਯੇਓਲ ਨੂੰ ਹਿਰਾਸਤ ’ਚ ਲੈਣ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕਰ ਦਿੱਤਾ। ਕਾਰਜਕਾਰੀ ਨੇਤਾ ਉਪ ਪ੍ਰਧਾਨ ਮੰਤਰੀ ਚੋਈ ਸਾਂਗ-ਮੋਕ ਨੀ ਵੀ ਯੂਨ ਨੂੰ ਹਿਰਾਸਤ ’ਚ ਲੈਣ ਦੀਆਂ ਕੋਸ਼ਿਸ਼ਾਂ ’ਤੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਤੇ ਰਾਸ਼ਟਰਪਤੀ ਸੁਰੱਖਿਆ ਸੇਵਾ ਵਿਚਾਲੇ ਝੜਪਾਂ ’ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਤੇ ਆਜ਼ਾਦ ਜਾਂਚ ਸ਼ੁਰੂ ਕਰਨ ਲਈ ਸੰਸਦ ਮੈਂਬਰਾਂ ਤੋਂ ਦੋਪੱਖੀ ਸਮਝੌਤੇ ’ਤੇ ਪਹੁੰਚਣ ਦਾ ਐਲਾਨ ਕੀਤਾ। ਉੱਚ ਰੈਂਕਿੰਗ ਅਧਿਕਾਰੀਆਂ ਲਈ ਭ੍ਰਿਸ਼ਟਾਚਾਰ ਜਾਂਚ ਦਫ਼ਤਰ ਤੇ ਪੁਲਿਸ ਯੂਨ ਨੂੰ ਹਿਰਾਸਤ ’ਚ ਲੈਣ ਦੀ ਦੂਜੀ ਕੋਸ਼ਿਸ਼ ਦੀ ਯੋਜਨਾ ਬਣਾ ਰਹੇ ਹਨ ਕਿਉਂਕਿ ਉਹ ਸਾਂਝੇ ਤੌਰ ’ਤੇ ਜਾਂਚ ਕਰ ਰਹੇ ਹਨ ਕਿ ਕੀ ਤਿੰਨ ਦਸੰਬਰ ਨੂੰ ਮਾਰਸ਼ਲ ਲਾਅ ਐਲਾਨ ਬਗ਼ਾਵਤ ਦੀ ਕੋਸ਼ਿਸ਼ ਦੇ ਬਰਾਬਰ ਸੀ। ਰਾਸ਼ਟਰਪਤੀ ਸੁਰੱਖਿਆ ਸੇਵਾ ਨੇ ਯੂਨ ਨੂੰ ਉਨ੍ਹਾਂ ਦੀ ਅਧਿਕਾਰਤ ਰਿਹਾਇਸ਼ ’ਤੇ ਹਿਰਾਸਤ ’ਚ ਲੈਣ ਤੋਂ ਪਹਿਲਾਂ ਦੀ ਕੋਸ਼ਿਸ਼ ਨੂੰ ਰੋਕ ਦਿੱਤਾ ਸੀ।