ਢਾਕਾ-ਬੰਗਲਾਦੇਸ਼ ਦੀ ਅਦਾਲਤ ਨੇ ਹਿੰਦੂ ਸੰਤ ਤੇ ਇਸਕੌਨ ਨਾਲ ਜੁੜੇ ਰਹੇ ਚਿਨਮਯ ਕ੍ਰਿਸ਼ਨ ਦਾਸ ਨੂੰ ਅੱਜ ਦੇਸ਼ ਧਰੋਹ ਦੇ ਮਾਮਲੇ ’ਚ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਉਨ੍ਹਾਂ ਦੀ ਜ਼ਮਾਨਤ ਅਰਜ਼ੀ ’ਤੇ ਸੁਣਵਾਈ ਦੌਰਾਨ ਉਸ ਵੱਲੋਂ 11 ਵਕੀਲਾਂ ਦਾ ਸਮੂਹ ਮੌਜੂਦ ਰਿਹਾ। ਚਿਨਮਯ ਕ੍ਰਿਸ਼ਨ ਦਾਸ ਡਿਜੀਟਲ ਢੰਗ ਨਾਲ ਅਦਾਲਤ ਦੀ ਕਾਰਵਾਈ ’ਚ ਸ਼ਾਮਲ ਹੋਏ। ਅਦਾਲਤ ਦੇ ਅਧਿਕਾਰੀ ਨੇ ਕਿਹਾ, ‘ਸੁਣਵਾਈ ਕਰੀਬ 30 ਮਿੰਟ ਤੱਕ ਜਾਰੀ ਰਹੀ। (ਮੈਟਰੋਪੋਲੀਟਨ ਸੈਸ਼ਨ) ਜੱਜ ਮੁਹੰਮਦ ਸੈਫੁਲ ਇਸਲਾਮ ਨੇ ਸਰਕਾਰੀ ਧਿਰ ਤੇ ਬਚਾਅ ਪੱਖ ਦੇ ਵਕੀਲਾਂ ਦੀਆਂ ਦਲੀਲਾਂ ਸੁਣੀਆਂ ਤੇ ਫਿਰ ਉਨ੍ਹਾਂ ਦੀ (ਦਾਸ ਦੀ) ਜ਼ਮਾਨਤ ਅਰਜ਼ੀ ਖਾਰਜ ਕਰ ਦਿੱਤੀ।’ ਦਾਸ ਪਹਿਲਾਂ ਇੰਟਰਨੈਸ਼ਨਲ ਸੁਸਾਇਟੀ ਫਾਰ ਕ੍ਰਿਸ਼ਨਾ ਕੌਂਸ਼ੀਅਸਨੈੱਸ (ਇਸਕੌਨ) ਨਾਲ ਜੁੜੇ ਹੋਏ ਸਨ ਤੇ ਹੁਣ ਬੰਗਲਾਦੇਸ਼ ਸੰਮਿਲਿਤਾ ਸਨਾਤਨੀ ਜਾਗਰਨ ਜੋਤ ਸੰਗਠਨ ਦੇ ਬੁਲਾਰੇ ਹਨ। ਉਨ੍ਹਾਂ ਨੂੰ 25 ਨਵੰਬਰ ਨੂੰ ਢਾਕਾ ਦੇ ਹਜ਼ਰਤ ਸ਼ਾਹਜਲਾਲ ਕੌਮਾਂਤਰੀ ਹਵਾਈ ਅੱਡੇ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਚਟਗਾਓਂ ਲਿਆਂਦਾ ਗਿਆ, ਜਿੱਥੇ ਅਦਾਲਤ ਨੇ ਅਗਲੇ ਦਿਨ ਜ਼ਮਾਨਤ ਅਰਜ਼ੀ ਖਾਰਜ ਕਰਦਿਆਂ ਉਨ੍ਹਾਂ ਨੂੰ ਜੇਲ੍ਹ ਭੇਜ ਦਿੱਤਾ।
Related Posts
ਟਰੂਡੋ ਦੀ ਟਰੰਪ ਨਾਲ ਹੋਟਲ ‘ਚ ਮੀਟਿੰਗ, ਇਨ੍ਹਾਂ ਮੁੱਦਿਆਂ ‘ਤੇ ਹੋਈ ਚਰਚਾ
- Editor Universe Plus News
- December 2, 2024
- 0
ਨਵੀਂ ਦਿੱਲੀ –ਡੋਨਾਲਡ ਟਰੰਪ ਨੇ ਕਿਹਾ ਕਿ ਉਨ੍ਹਾਂ ਦੀ ਜਸਟਿਨ ਟਰੂਡੋ ਨਾਲ “ਲਾਭਕਾਰੀ” ਮੀਟਿੰਗ ਹੋਈ ਜਦੋਂ ਕੈਨੇਡੀਅਨ ਪ੍ਰਧਾਨ ਮੰਤਰੀ ਨੇ ਟਰੰਪ ਦੇ ਵਾਅਦਾ ਕੀਤੇ ਟੈਰਿਫ […]
ਨਿਊਯਾਰਕ ਦੇ ਟਾਈਮਜ਼ ਸਕੁਏਅਰ ‘ਚ ਦੁਰਗਾ ਪੂਜਾ ਦੀ ਧੂਮ
- Editor Universe Plus News
- October 9, 2024
- 0
ਨਵੀਂ ਦਿੱਲੀ – ਨਿਊਯਾਰਕ ਦੇ ਆਈਕਾਨਿਕ ਟਾਈਮਜ਼ ਸਕੁਏਅਰ ‘ਚ ਦੁਰਗਾ ਪੂਜਾ ਦੀ ਸ਼ਾਨਦਾਰ ਸ਼ੁਰੂਆਤ ਹੋਈ ਅਤੇ ਵੱਡੀ ਗਿਣਤੀ ਵਿੱਚ ਭਾਰਤੀ-ਅਮਰੀਕੀਆਂ ਨੇ ਤਿਉਹਾਰਾਂ ਵਿੱਚ ਹਿੱਸਾ ਲਿਆ। […]
ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਤੋਂ ਵੀ ਹੇਠਾਂ ਡਿੱਗਿਆ
- Editor Universe Plus News
- December 18, 2024
- 0
ਵਿਨੀਪੈੱਗ-ਅਮਰੀਕੀ ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ 70 ਸੈਂਟ ਤੋਂ ਵੀ ਹੇਠਾਂ ਖਿਸਕ ਗਿਆ ਹੈ। ਕੈਨੇਡੀਅਨ ਡਾਲਰ, ਜਿਸ ਨੂੰ ਲੂਨੀ ਵੀ ਕਹਿੰਦੇ ਹਨ, ਦੇ ਮੁੱਲ ਵਿਚ […]