ਪਟਨਾ-ਰਾਸ਼ਟਰੀ ਜਨਤਾ ਦਲ (ਆਰਜੇਡੀ) ਮੁਖੀ ਲਾਲੂ ਪ੍ਰਸਾਦ ਯਾਦਵ ਵੱਲੋਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਨਾਲ ਮੁੜ ਜੁੜਨ ਦੀ ਇੱਛਾ ਜ਼ਾਹਿਰ ਕੀਤੇ ਜਾਣ ਮਗਰੋਂ ਬਿਹਾਰ ਦੇ ਸਿਆਸੀ ਹਲਕਿਆਂ ’ਚ ਹਲਚਲ ਸ਼ੁਰੂ ਹੋ ਗਈ ਹੈ। ਲੰਘੀ ਰਾਤ ਸ੍ਰੀ ਯਾਦਵ ਨੂੰ ਸਵਾਲ ਕੀਤਾ ਗਿਆ ਕਿ ਕੀ ਉਨ੍ਹਾਂ ਦੇ ਦਰਵਾਜ਼ੇ ਬਿਹਾਰ ਦੇ ਮੁੱਖ ਮੰਤਰੀ ਲਈ ਖੁੱਲ੍ਹੇ ਹਨ। ਇਸੇ ਦੇ ਜਵਾਬ ’ਚ ਲਾਲੂ ਯਾਦਵ ਨੇ ਕਿਹਾ, ‘ਮੇਰੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਹਨ।’ ਵਾਪਸ ਆਉਣ ’ਤੇ ਨਿਤੀਸ਼ ਨੂੰ ਮੁਆਫ਼ ਕਰਨ ਸਬੰਧੀ ਸਵਾਲ ਦੇ ਜਵਾਬ ’ਚ ਉਨ੍ਹਾਂ ਕਿਹਾ, ‘ਮੁਆਫ਼ ਕਰ ਦੇਣਾ ਮੇਰਾ ਕੰਮ ਹੈ। ਜੇ ਉਹ ਵਾਪਸ ਆਉਂਦੇ ਹਨ ਤਾਂ ਮੈਂ ਉਨ੍ਹਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਮੁਆਫ਼ ਕਰ ਦੇਵਾਂਗਾ। ਸਾਰੇ ਮਿਲ ਕੇ ਕੰਮ ਕਰਾਂਗੇ।’ ਦੂਜੇ ਪਾਸੇ ਲਾਲੂ ਯਾਦਵ ਦੇ ਪੁੱਤਰ ਤੇਜਸਵੀ ਯਾਦਵ ਨੇ ਨਿਤੀਸ਼ ਕੁਮਾਰ ਨਾਲ ਮੁੜ ਜੁੜਨ ਦੇ ਵਿਚਾਰ ਤੋਂ ਇਨਕਾਰ ਕਰ ਦਿੱਤਾ ਹੈ। ਤੇਜਸਵੀ ਨੇ ਅੱਜ ਬਿਹਾਰ ਦੇ ਨਵੇਂ ਰਾਜਪਾਲ ਦੇ ਸਹੁੰ ਚੁੱਕ ਸਮਾਗਮ ਦੌਰਾਨ ਆਪਣਾ ਪਹਿਲਾਂ ਵਾਲਾ ਰੁਖ਼ ਦੁਹਰਾਇਆ। ਤੇਜਸਵੀ ਨੇ ਕਿਹਾ ਸੀ, ‘ਸਾਡੇ ਦਰਵਾਜ਼ੇ ਨਿਤੀਸ਼ ਕੁਮਾਰ ਲਈ ਹਮੇਸ਼ਾ ਲਈ ਬੰਦ ਹਨ। ਸਾਨੂੰ ਉਨ੍ਹਾਂ ਦੀ ਲੋੜ ਨਹੀਂ ਹੈ। ਨਿਤੀਸ਼ ’ਚ ਹੁਣ ਕੁਝ ਨਹੀਂ ਰਹਿ ਗਿਆ। ਬਿਹਾਰ ਦੇ ਲੋਕਾਂ ਨੂੰ ਮੇਰੇ ’ਤੇ ਭਰੋਸਾ ਹੈ ਤੇ ਇਸ ਵਾਾਰ ਅਸੀਂ ਆਪਣੀ ਸਰਕਾਰ ਬਣਾਵਾਂਗੇ।’ ਜ਼ਿਕਰਯੋਗ ਹੈ ਕਿ ਬਿਹਾਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਰਜੇਡੀ ਤੇ ਐੱਨਡੀਏ ਸਮੇਤ ਸਾਰੀਆਂ ਅਹਿਮ ਸਿਆਸੀ ਪਾਰਟੀਆਂ ਨੇ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ।
Related Posts
टोरंटो में बांग्लादेशी वाणिज्य दूतावास के बाहर कनाडाई हिंदुओं ने किया विरोध प्रदर्शन
- Editor Universe News Plus
- December 12, 2024
- 0
राष्ट्रीय : कनाडा के हिंदुओं ने मंगलवार को टोरंटो में बांग्लादेशी वाणिज्य दूतावास के बाहर विरोध प्रदर्शन किया और बांग्लादेश में हिंदुओं और अन्य अल्पसंख्यकों […]
ਮੋਦੀ ਨੇ ਫ਼ੌਜ ਤੇ ਬੀਐੱਸਐੱਫ ਦੇ ਜਵਾਨਾਂ ਨਾਲ ਗੁਜਰਾਤ ਦੇ ਕੱਛ ਵਿਚ ਮਨਾਈ ਦੀਵਾਲੀ
- Editor Universe Plus News
- November 1, 2024
- 0
ਕੱਛ-ਸਰਹੱਦਾਂ ‘ਤੇ ਹਥਿਆਰਬੰਦ ਬਲਾਂ ਅਤੇ ਹੋਰ ਸੁਰੱਖਿਆ ਬਲਾਂ ਦੇ ਨਾਲ ਦੀਵਾਲੀ ਮਨਾਉਣ ਦੀ ਆਪਣੀ ਰਵਾਇਤ ਨੂੰ ਜਾਰੀ ਰੱਖਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀ […]
ਰਾਹੁਲ ਗਾਂਧੀ ਨੂੰ ਪੁਣੇ ਦੀ ਅਦਾਲਤ ਨੇ ਦਿੱਤੀ ਵੱਡੀ ਰਾਹਤ
- Editor Universe Plus News
- January 11, 2025
- 0
ਪੁਣੇ-ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪੁਣੇ ਦੀ ਇਕ ਅਦਾਲਤ ਨੇ ਵੱਡੀ ਰਾਹਤ ਦਿੱਤੀ ਹੈ। ਪੁਣੇ ਦੀ ਵਿਸ਼ੇਸ਼ ਅਦਾਲਤ ਨੇ ਹਿੰਦੂਤਵ ਚਿੰਤਕ ਵੀਡੀ ਸਾਵਰਕਰ ਬਾਰੇ ਇਤਰਾਜ਼ਯੋਗ […]