ਖੰਡ ਮਿਲ ਦੇ ਸਲਫਰ ਟੈਂਕ ਵਿੱਚ ਧਮਾਕੇ ਨਾਲ ਦੋ ਵਿਅਕਤੀਆਂ ਦੀ ਮੌਤ, ਇੱਕ ਜਖਮੀ

ਮੁੰਬਈ-ਮਹਾਰਾਸ਼ਟਰ ਦੇ ਜਾਲਨਾ ਜ਼ਿਲ੍ਹੇ ਵਿੱਚ ਇੱਕ ਖੰਡ ਮਿਲ ਦੇ ਸਲਫਰ ਟੈਂਕ ਵਿੱਚ ਧਮਾਕਾ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਹੋਰ ਜਖਮੀ ਹੋ ਗਿਆ। ਇਕ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਪਰੇਤੂਰ ਵਿਚ ਸਥਿਤ ਬਾਗੇਸ਼ਵਰੀ ਖੰਡ ਮਿੱਲ ਵਿੱਚ ਬੁੱਧਵਾਰ ਦੁਪਹਿਰ ਵਾਪਰਿਆ। ਉਸ ਸਮੇਂ ਮਿੱਲ ਵਿੱਚ ਕੰਮ ਹੋ ਰਿਹਾ ਸੀ, ਉਸ ਸਮੇਂ ਸਲਫਰ ਟੈਂਕ ਵਿੱਚ ਧਮਾਕਾ ਹੋ ਗਿਆ।

ਮ੍ਰਿਤਕਾਂ ਦੀ ਪਛਾਣ ਸਿੰਧਖੇੜਾ ਰਾਜਾ ਦੇ ਨਿਵਾਸੀ ਅਸ਼ੋਕ ਤੇਜਰਾਓ ਦੇਸ਼ਮੁਖ (56) ਅਤੇ ਪਰੇਤੂਰ ਦੇ ਨਿਵਾਸੀ ਅੱਪਾਸਾਹਿਬ ਸ਼ੰਕਰ ਪਾਰਖੇ (42) ਵਜੋਂ ਹੋਈ ਹੈ। ਜਖਮੀ ਵਿਅਕਤੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਅਧਿਕਾਰੀ ਨੇ ਦੱਸਿਆ ਕਿ ਪਰੇਤੂਰ ਪੁਲੀਸ ਨੇ ਹਾਦਸੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।