ਕ੍ਰਿਕਟ: ਭਾਰਤ-ਆਸਟਰੇਲੀਆ ਵਿਚਾਲੇ ਚੌਥਾ ਟੈਸਟ ਅੱਜ

ਮੈਲਬਰਨ-ਭਾਰਤੀ ਟੀਮ ਵੀਰਵਾਰ ਨੂੰ ਇੱਥੇ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲਾ ਚੌਥਾ ਕ੍ਰਿਕਟ ਟੈਸਟ ਮੈਚ ਜਿੱਤ ਕੇ ਪੰਜ ਮੈਚਾਂ ਦੀ ਲੜੀ ਵਿੱਚ ਲੀਡ ਬਣਾਉਣ ਦੀ ਕੋਸ਼ਿਸ਼ ਕਰੇਗੀ। ਲੜੀ ਫਿਲਹਾਲ 1-1 ਨਾਲ ਬਰਾਬਰ ਚੱਲ ਰਹੀ ਹੈ। ਦੋਵਾਂ ਵਿਚਾਲੇ ਤੀਜਾ ਮੈਚ ਡਰਾਅ ਰਿਹਾ ਸੀ। ਚੌਥੇ ਟੈਸਟ ਵਿੱਚ ਭਾਰਤੀ ਕਪਤਾਨ ਰੋਹਿਤ ਸ਼ਰਮਾ, ਕੇਐੱਲ ਰਾਹੁਲ ਦੀ ਜਗ੍ਹਾ ਪਾਰੀ ਦੀ ਸ਼ੁਰੂਆਤ ਕਰ ਸਕਦਾ ਹੈ। ਜੇ ਅਜਿਹਾ ਹੁੰਦਾ ਹੈ ਤਾਂ ਰਾਹੁਲ ਨੂੰ ਤੀਜੇ ਨੰਬਰ ’ਤੇ ਬੱਲੇਬਾਜ਼ੀ ਕਰਨੀ ਪਵੇਗੀ। ਅਜਿਹੇ ’ਚ ਜਾਂ ਤਾਂ ਸ਼ੁਭਮਨ ਗਿੱਲ ਨੂੰ ਮੱਧਕ੍ਰਮ ’ਚ ਖੇਡਣਾ ਪਵੇਗਾ ਜਾਂ ਧਰੁਵ ਜੁਰੇਲ ਲਈ ਜਗ੍ਹਾ ਬਣਾਉਣੀ ਪਵੇਗੀ।