ਪਟਿਆਲਾ-ਸਾਬਕਾ ਕ੍ਰਿਕਟਰ ਅਤੇ ਕਾਂਗਰਸ ਆਗੂ ਨਵਜੋਤ ਸਿੱਧੂ ਨੇ 1891 ਵਿੱਚ ਬਣਾਏ ਪਟਿਆਲਾ ਦੇ ਧਰੁਵ ਪਾਂਡਵ ਕ੍ਰਿਕਟ ਸਟੇਡੀਅਮ ਦਾ ਅੱਜ ਦੌਰਾ ਕੀਤਾ। ਸਾਬਕਾ ਸਪੋਰਟਸ ਅਫ਼ਸਰ ਸਰਬਜੀਤ ਰੋਜ਼ੀ ਤੇ ਗਰਾਊਂਡ ਦੇ ਇੰਚਾਰਜ ਬਿੱਟੂ ਬਿਲਿੰਗ ਵੀ ਉਨ੍ਹਾਂ ਦੇ ਨਾਲ ਸਨ। ਇਸ ਸਬੰਧੀ ਵੀਡੀਓ ਸਿੱਧੂ ਨੇ ਐਕਸ ’ਤੇ ਵੀ ਸਾਂਝੀ ਕੀਤੀ ਹੈ। ਉਨ੍ਹਾਂ ਐਕਸ ’ਤੇ ਕਿਹਾ, ‘ਤੀਹ ਸਾਲ ਬਾਰਾਂਦਰੀ ਕ੍ਰਿਕਟ ਗਰਾਊਂਡ ਤੱਕ ਪੈਦਲ ਜਾਣਾ ਸਾਡੀ ਜ਼ਿੰਦਗੀ ਦਾ ਨਿਰੰਤਰ ਹਿੱਸਾ ਰਿਹਾ ਹੈ। ਇਸ ਸਮੇਂ ਗਰਾਊਂਡ ਦੇ ਇੰਚਾਰਜ ਬਿੱਟੂ ਬਿਲਿੰਗ ਪੰਜਾਬ ਦੇ ਆਰਟੀਆਈ ਕਮਿਸ਼ਨਰ ਵਜੋਂ ਸੇਵਾ ਨਿਭਾਅ ਰਹੇ ਹਨ। ਇਸ ਦੇ ਹਰ ਕੋਨੇ ਵਿੱਚ ਮੇਰੇ ਮਰਹੂਮ ਪਿਤਾ ਦੀਆਂ ਯਾਦਾਂ ਵਸੀਆਂ ਹੋਈਆਂ ਹਨ।’ ਇਸ ਮੈਦਾਨ ਵਿੱਚ ਲਾਲਾ ਅਮਰਨਾਥ ਤੇ ਸਚਿਨ ਤੇਂਦੁਲਕਰ ਵੀ ਖੇਡ ਚੁੱਕੇ ਹਨ। ਕ੍ਰਿਕਟ ਨੂੰ ਭਾਰਤ ਵਿੱਚ ਸ਼ੁਰੂ ਕਰਨ ਦਾ ਸਿਹਰਾ ਮਹਾਰਾਜਾ ਪਟਿਆਲਾ ਰਾਜਿੰਦਰ ਸਿੰਘ ਨੂੰ ਜਾਂਦਾ ਹੈ, ਜਿਨ੍ਹਾਂ ਨੇ ਬਰਤਾਨੀਆ ਦੀ ਇਸ ਪਸੰਦੀਦਾ ਖੇਡ ਨੂੰ ਪਟਿਆਲਾ ਵਿੱਚ ਸ਼ੁਰੂ ਕਰਨ ਦੀ ਪਹਿਲ ਕੀਤੀ। ਉਸ ਸਮੇਂ ਪਟਿਆਲਾ ਇਲੈਵਨ ਅਤੇ ਇੰਗਲੈਂਡ ਵਿਚਾਲੇ ਕਈ ਮੈਚ ਕਰਵਾਏ ਗਏ। ਪਟਿਆਲਾ ਇਲੈਵਨ ਵਿੱਚ ਮੁਹੰਮਦ ਨਿਸਾਰ, ਲਾਲਾ ਅਮਰਨਾਥ, ਅਮੀਰ ਇਲਾਹੀ, ਕਰਨਲ ਰਾਏ ਸਿੰਘ ਅਤੇ ਪਟਿਆਲਾ ਦੇ ਮਹਾਰਾਜਾ ਯਾਦਵਿੰਦਰ ਸਿੰਘ ਖੇਡਦੇ ਰਹੇ ਹਨ। 1992 ਵਿੱਚ ਦੇਸ਼ ਦੇ ਸਭ ਤੋਂ ਨੌਜਵਾਨ ਖਿਡਾਰੀ ਧਰੁਵ ਪਾਂਡਵ ਦੇ ਵਿਛੋੜੇ ਤੋਂ ਬਾਅਦ ਇਸ ਮੈਦਾਨ ਨੂੰ ਸਟੇਡੀਅਮ ਦਾ ਦਰਜਾ ਦੇ ਕੇ ਇਸ ਨੂੰ ਧਰੁਵ ਪਾਂਡਵ ਨੂੰ ਸਮਰਪਿਤ ਕਰ ਦਿੱਤਾ ਗਿਆ ਸੀ।
Related Posts
ਖੋ-ਖੋ ਵਿਸ਼ਵ ਕੱਪ: ਉਦਘਾਟਨੀ ਮੁਕਾਬਲੇ ’ਚ ਹੋਵੇਗੀ ਭਾਰਤ-ਪਾਕਿ ਵਿਚਾਲੇ ਟੱਕਰ
- Editor Universe Plus News
- December 19, 2024
- 0
ਨਵੀਂ ਦਿੱਲੀ-ਮੇਜ਼ਬਾਨ ਭਾਰਤ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਖੋ-ਖੋ ਵਿਸ਼ਵ ਕੱਪ ਦਾ ਪਹਿਲਾ ਮੈਚ ਪਾਕਿਸਤਾਨ ਖ਼ਿਲਾਫ਼ ਖੇਡੇਗਾ। ਘੱਟੋ-ਘੱਟ 24 ਦੇਸ਼ਾਂ ਨੇ 13 ਤੋਂ […]
ਕ੍ਰਿਕਟ: ਭਾਰਤ-ਆਸਟਰੇਲੀਆ ਵਿਚਾਲੇ ਚੌਥਾ ਟੈਸਟ ਅੱਜ
- Editor Universe Plus News
- December 26, 2024
- 0
ਮੈਲਬਰਨ-ਭਾਰਤੀ ਟੀਮ ਵੀਰਵਾਰ ਨੂੰ ਇੱਥੇ ਆਸਟਰੇਲੀਆ ਖ਼ਿਲਾਫ਼ ਸ਼ੁਰੂ ਹੋਣ ਵਾਲਾ ਚੌਥਾ ਕ੍ਰਿਕਟ ਟੈਸਟ ਮੈਚ ਜਿੱਤ ਕੇ ਪੰਜ ਮੈਚਾਂ ਦੀ ਲੜੀ ਵਿੱਚ ਲੀਡ ਬਣਾਉਣ ਦੀ ਕੋਸ਼ਿਸ਼ […]
ਆਈਸੀਸੀ ਦੀ ਭ੍ਰਿਸ਼ਟਾਚਾਰ ਰੋਕੂ ਇਕਾਈ ਦੇ ਚੇਅਰਮੈਨ ਬਣੇ ਸੁਮਤੀ
- Editor Universe Plus News
- October 31, 2024
- 0
ਦੁਬਈ-ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਨੇ ਅੱਜ ਸ੍ਰੀਲੰਕਾ ਦੇ ਸੁਮਤੀ ਧਰਮਵਰਧਨੇ ਨੂੰ ਆਪਣੀ ਭ੍ਰਿਸ਼ਟਾਚਾਰ ਰੋਕੂ ਇਕਾਈ (ਏਸੀਯੂ) ਦਾ ਨਵਾਂ ਆਜ਼ਾਦ ਚੇਅਰਮੈਨ ਨਿਯੁਕਤ ਕੀਤਾ ਹੈ। ਉਨ੍ਹਾਂ ਨੂੰ […]