ਬੰਗਲੂਰੂ-ਕਰਨਾਟਕ ਦੇ ਐੱਮ. ਰਘੂ ਅਤੇ ਹਰਿਆਣਾ ਦੀ ਦੇਵਿਕਾ ਸਿਹਾਗ ਨੇ ਅੱਜ ਇੱਥੇ 86ਵੀਂ ਕੌਮੀ ਬੈਡਮਿੰਟਨ ਚੈਂਪੀਅਨਸ਼ਿਪ ਵਿੱਚ ਪਹਿਲੀ ਵਾਰ ਕ੍ਰਮਵਾਰ ਪੁਰਸ਼ ਅਤੇ ਮਹਿਲਾ ਸਿੰਗਲਜ਼ ਦਾ ਖ਼ਿਤਾਬ ਜਿੱਤਿਆ ਹੈ। ਪੁਰਸ਼ ਸਿੰਗਲਜ਼ ਵਿੱਚ ਰਘੂ ਨੇ ਸਾਬਕਾ ਚੈਂਪੀਅਨ ਮਿਥੁਨ ਮੰਜੂਨਾਥ ਖ਼ਿਲਾਫ਼ ਕਰੀਬੀ ਫਾਈਨਲ ’ਚ ਤਿੰਨ ਮੈਚ ਪੁਆਇੰਟ ਬਚਾਉਂਦਿਆਂ 14-21, 21-14, 24-22 ਨਾਲ ਜਿੱਤ ਦਰਜ ਕੀਤੀ। ਦੇਵਿਕਾ ਨੇ ਸ੍ਰੀਯਾਂਸ਼ੀ ਵਲੀਸ਼ੈੱਟੀ ਨੂੰ 21-15, 21-16 ਨਾਲ ਹਰਾ ਕੇ ਮਹਿਲਾ ਸਿੰਗਲਜ਼ ਦਾ ਖਿਤਾਬ ਜਿੱਤਿਆ। ਪੁਰਸ਼ ਡਬਲਜ਼ ਵਿੱਚ ਜੂਨੀਅਰ ਕੌਮੀ ਚੈਂਪੀਅਨ ਅਰਸ਼ ਮੁਹੰਮਦ ਅਤੇ ਸੰਸਕਾਰ ਸਾਰਸਵਤ ਨੇ ਨਵੀਨ ਪੀ. ਅਤੇ ਲੋਕੇਸ਼ ਵੀ. ਨੂੰ 21-12, 12-21, 21-19 ਨਾਲ ਹਰਾ ਕੇ ਖਿਤਾਬ ਆਪਣੇ ਨਾਮ ਕੀਤਾ। ਇਸੇ ਤਰ੍ਹਾਂ ਮਿਕਸਡ ਡਬਲਜ਼ ਵਿੱਚ ਆਯੂਸ਼ ਅਗਰਵਾਲ ਅਤੇ ਸ਼ਰੂਤੀ ਮਿਸ਼ਰਾ ਚੈਂਪੀਅਨ ਬਣੇ, ਜਦਕਿ ਮਹਿਲਾ ਡਬਲਜ਼ ਵਿੱਚ ਆਰਤੀ ਸਾਰਾ ਸੁਨੀਲ ਅਤੇ ਵਰਸ਼ਿਨੀ ਵੀਐੱਸ ਦੀ ਜੋੜੀ ਨੇ ਖਿਤਾਬ ਜਿੱਤਿਆ।