ਤੁਰਕੀ ਦੀ ਹਥਿਆਰ ਫੈਕਟਰੀ ’ਚ ਧਮਾਕਾ; 11 ਹਲਾਕ

ਉੱਤਰ-ਪੱਛਮੀ ਤੁਰਕੀ ’ਚ ਇੱਕ ਹਥਿਆਰ ਬਣਾਉਣ ਵਾਲੀ ਫੈਕਟਰੀ ’ਚ ਅੱਜ ਸਵੇਰੇ ਧਮਾਕਾ ਹੋਣ ਕਾਰਨ ਘੱਟ ਤੋਂ ਘੱਟ 11 ਜਣਿਆਂ ਦੀ ਮੌਤ ਹੋ ਗਈ ਅਤੇ ਚਾਰ ਹੋਰ ਜ਼ਖ਼ਮੀ ਹੋ ਗਏ। ਸਰਕਾਰੀ ਅਨਾਦੋਲੂ ਏਜੰਸੀ ਅਨੁਸਾਰ ਬਾਲਿਕੇਸਿਰ ਸੂਬੇ ’ਚ ਸਥਿਤ ਫੈਕਟਰੀ ਵਿੱਚ ਕੈਪਸੂਲ ਨਿਰਮਾਣ ਇਕਾਈ ’ਚ ਇਹ ਧਮਾਕਾ ਹੋਇਆ। ਸੂਬੇ ਦੇ ਗਵਰਨਰ ਇਸਮਾਈਲ ਉਸਤਾਓਗਲੂ ਨੇ ਕਿਹਾ ਕਿ ਧਮਾਕੇ ’ਚ ਕੈਪਸੂਲ ਨਿਰਮਾਣ ਇਕਾਈ ਨੁਕਸਾਨੀ ਗਈ ਅਤੇ ਨੇੜਲੀਆਂ ਇਮਾਰਤਾਂ ’ਚ ਵੀ ਤਰੇੜਾਂ ਪੈ ਗਈਆਂ। ਅਧਿਕਾਰੀਆਂ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।