ਮਨਾਲੀ ‘ਚ ਜ਼ਬਰਦਸਤ ਬਰਫ਼ਬਾਰੀ, ਅਟਲ ਟਨਲ ’ਚ ਫਸੇ 4000 ਸੈਲਾਨੀ

ਮਨਾਲੀ – ਮੌਸਮ ਬਦਲਦਿਆ ਹੀ ਸੋਮਵਾਰ ਨੂੰ ਮਨਾਲੀ ਤੇ ਲਾਹੁਲ ਸਪੀਤੀ ਦੇ ਉਚਾਈ ਵਾਲੇ ਖੇਤਰਾਂ ਵਿਚ ਬਰਫ਼ਬਾਰੀ (Heavy Snowfall) ਨਾਲ 4,000 ਦੇ ਕਰੀਬ ਸੈਲਾਨੀ ਫਸ ਗਏ। 3,000 ਸੈਲਾਨੀਆਂ ਨੂੰ ਪੰਜ ਘੰਟੇ ’ਚ ਬਚਾਅ ਕਾਰਜ ਦੌਰਾਨ ਸੁਰੱਖਿਅਤ ਕਰ ਲਿਆ ਗਿਆ। ਪਰ 1000 ਦੇ ਕਰੀਬ ਸੈਲਾਨੀਆਂ ਨੂੰ ਕੱਢਣ ਦਾ ਕੰਮ ਜਾਰੀ ਹੈ। ਅਟਲ ਟਨਲ ਰੋਹਤਾਂਗ ਦੇ ਲਾਗੇ ਚਾਰ ਤੋਂ ਪੰਜ ਇੰਚ ਤੱਕ ਬਰਫ਼ ਪਈ ਹੈ। ਸੋਮਵਾਰ ਨੂੰ ਦਿਨ ਵੇਲੇ 11 ਵਜੇ ਦੇ ਆਸਪਾਸ ਬਰਫ਼ ਦੇ ਤੂੰਬੇ ਡਿਗਣੇ ਸ਼ੁਰੂ ਹੋਏ ਤਾਂ ਲਾਹੌਲ ਪੁਲਿਸ ਨੇ ਸੈਲਾਨੀਆਂ ਨੂੰ ਮਨਾਲੀ ਵੱਲ ਭੇਜਣਾ ਸ਼ੁਰੂ ਕਰ ਦਿੱਤਾ ਪਰ ਸਾਊਥ ਪੋਰਟਲ ਵਿਚ ਉਤਰਾਈ ਵਿਚ ਵਾਹਨ ਫਿਸਲਣ ਕਾਰਨ ਲੰਬੀ ਲਾਈਨ ਲੱਗ ਗਈ। ਇਕਸ ਨਾਲ ਸੱਤ ਕਿਲੋਮੀਟਰ ਲੰਬੀ ਲਾਈਨ ਲੱਗ ਗਈ। ਮਨਾਲੀ ਪੁਲਿਸ ਨੇ ਸੋਲੰਗਨਾਲਾ ਤੋਂ ਤਾਂ ਸਾਰੇ ਸੈਲਾਨੀ ਮਨਾਲੀ ਭੇਜ ਦਿੱਤੇ ਪਰ ਲਾਹੁਲ ਗਏ ਸੀ। ਵਾਪਸੀ ਵਿਚ ਬਰਫ਼ ਵਿਚ ਫਸ ਗਏ। ਟਨਲ ਤੋਂ ਪੈਦਲ ਤੁਰ ਕੇ ਚਾਰ ਕਿਲੋਮੀਟਰ ਹੇਠਾਂ ਧੁੰਧੀ ਪੁਲ ਦੇ ਲਾਗੇ ਤੇ ਹੋਰ ਫੋਰ ਬਾਏ ਫੋਰ ਵਾਹਨ ਕਿਰਾਏ ’ਤੇ ਲੈ ਕੇ ਮਨਾਲੀ ਪਹੁੰਚੇ। ਐੱਸਡੀਐੱਮ ਮਨਾਲੀ ਰਮਣ ਕੁਮਾਰ ਸ਼ਰਮਾ ਤੇ ਡੀਐੱਸਪੀ ਕੇਡੀ ਸ਼ਰਮਾ ਨੇ ਮੌਕੇ ਪਹੁੰਚ ਕੇ ਰੈਸਕਿਊ ਅਭਿਆਨ ਸ਼ੁਰੂ ਕੀਤਾ। ਉਨ੍ਹਾਂ ਦੱਸਿਆ ਕਿ ਪੰਜ ਘੰਟੇ ਵਿਚ ਤਿੰਨ ਹਜ਼ਾਰ ਜਿਆਦਾ ਸੈਲਾਨੀਆਂ ਨੂੰ ਬਚਾਇਆ ਗਿਆ।