ਅਮਰੀਕਾ ਦੇ ਕੈਲੀਫੋਰਨੀਆ ‘ਚ ਡਰੱਗ ਮਾਫੀਆ ਸੁਨੀਲ ਯਾਦਵ ਦੀ ਹੱਤਿਆ

ਅਮਰੀਕਾ ਦੇ ਕੈਲੀਫੋਰਨੀਆ ‘ਚ ਡਰੱਗਜ਼ ਸੁਨੀਲ ਯਾਦਵ ਉਰਫ ਗੋਲੀਆ ਵਿਰਾਮ ਖੇੜਾ ਅਬੋਹਰ ਦੀ ਗੋਲੀ ਮਾਰਕਰ ਹੱਤਿਆ ਕਰ ਦਿੱਤੀ ਗਈ। ਸੁਨੀਲ ਯਾਦਵ ਡਰੱਗਜ਼ ਦੀ ਤਸਕਰੀ ਨਾਲ ਜੁੜਿਆ ਵੱਡਾ ਖਿਡਾਰੀ ਮੰਨਿਆ ਜਾਂਦਾ ਹੈ। ਪਾਕਿਸਤਾਨ ਤੋਂ ਡਰੱਗਜ਼ ਦੀ ਖੇਪ ਪ੍ਰਾਪਤ ਕਰਨ ਤੋਂ ਬਾਅਦ ਉਹ ਇਸ ਦੀ ਸਪਲਾਈ ਕਰਦਾ ਸੀ। ਗੋਲਡੀ ਬਰਾੜ ਤੇ ਰੋਹਿਤ ਗੋਦਾਰਾ ਨੇ ਇਕ ਵਾਇਰਲ ਪੋਸਟ ਰਾਹੀਂ ਕੈਲੀਫੋਰਨੀਆ ‘ਚ ਗੋਲੀਬਾਰੀ ਦੀ ਜ਼ਿੰਮੇਵਾਰੀ ਲਈ ਹੈ। ਹਾਲਾਂਕਿ ਪੰਜਾਬੀ ਜਾਗਰਣ ਇਸ ਦੀ ਪੁਸ਼ਟੀ ਨਹੀਂ ਕਰਦਾ।