ਜਦੋਂ ਆਰ ਅਸ਼ਵਿਨ ਨੂੰ ਵਿਰੋਧੀ ਟੀਮ ਨੇ ਕੀਤਾ ਅਗਵਾ, ਉਂਗਲੀ ਕੱਟਣ ਦੀ ਦਿੱਤੀ ਧਮਕੀ

ਨਵੀਂ ਦਿੱਲੀ – ਭਾਰਤ ਤੇ ਆਸਟ੍ਰੇਲੀਆ ਵਿਚਾਲੇ ਬ੍ਰਿਸਬੇਨ ‘ਚ ਖੇਡੇ ਗਏ ਤੀਜੇ ਟੈਸਟ ਮੈਚ ਦਾ ਨਤੀਜਾ ਡਰਾਅ ਰਿਹਾ। ਇਸ ਨਾਲ ਭਾਰਤੀ ਪ੍ਰਸ਼ੰਸਕਾਂ ਨੇ ਰਾਹਤ ਦਾ ਸਾਹ ਲਿਆ। ਇਸ ਤੋਂ ਬਾਅਦ ਜੋ ਹੋਇਆ, ਉਹ ਹੈਰਾਨ ਕਰਨ ਵਾਲਾ ਸੀ। ਟੈਸਟ ’ਚ ਭਾਰਤ ਲਈ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਦੀ ਸੂਚੀ ਵਿਚ ਦੂਜੇ ਸਥਾਨ ’ਤੇ ਰਹੇ ਆਫ ਸਪਿੰਨਰ ਰਵੀਚੰਦਰਨ ਅਸ਼ਵਿਨ (Ravichandran Ashwin) ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਇਹ ਸਭ ਲਈ ਹੈਰਾਨ ਕਰਨ ਵਾਲਾ ਸੀ। ਅਸ਼ਵਿਨ ਉਹ ਖਿਡਾਰੀ ਸੀ, ਜੋ ਵਿਰੋਧੀ ਟੀਮ ਦੀਆਂ ਅੱਖਾਂ ’ਚ ਅੱਖਾਂ ਮਿਲਾ ਕੇ ਸਾਹਮਣਾ ਕਰਦਾ ਸੀ। ਆਪਣੇ ਕਰੀਅਰ ’ਚ ਉਹ ਕਿਸੇ ਤੋਂ ਡਰੇ, ਸਿਵਾਏ ਇਕ ਦਫ਼ਾ। ਅਸ਼ਵਿਨ ਨੂੰ ਇਕ ਵਾਰ ਵਿਰੋਧੀ ਟੀਮ ਨੇ ਅਗਵਾ ਕਰ ਲਿਆ ਸੀ ਤੇ ਉਹ ਬੁਰੀ ਤਰ੍ਹਾਂ ਸਦਮੇ ਵਿਚ ਚਲਾ ਗਿਆ ਸੀ।

ਅਸ਼ਵਿਨ ਨੇ ਖੁਦ ਕ੍ਰਿਕਬਜ਼ ਨੂੰ ਦਿੱਤੇ ਇੰਟਰਵਿਊ ‘ਚ ਇਹ ਗੱਲ ਕਹੀ। ਅਸ਼ਵਿਨ ਨੇ ਦੱਸਿਆ ਕਿ ਜਦੋਂ ਉਹ ਆਪਣੇ ਘਰ ਤੋਂ ਮੈਚ ਖੇਡਣ ਜਾ ਰਿਹਾ ਸੀ ਤਾਂ ਉਸ ਨੂੰ ਚਾਰ-ਪੰਜ ਵਿਅਕਤੀਆਂ ਨੇ ਅਗਵਾ ਕਰ ਲਿਆ। ਅਸ਼ਵਿਨ ਨੇ ਬੜੀ ਮੁਸ਼ਕਲ ਨਾਲ ਆਪਣੀ ਜਾਨ ਬਚਾਈ ਸੀ।

ਅਸ਼ਵਿਨ ਨੇ ਦੱਸਿਆ ਕਿ ਜਦੋਂ ਉਹ ਮੈਚ ਖੇਡਣ ਲਈ ਘਰ ਤੋਂ ਬਾਹਰ ਆਇਆ ਤਾਂ ਚਾਰ-ਪੰਜ ਬਾਡੀ ਬਿਲਡਰ ਟਾਈਪ ਲੋਕ ਆਏ ਤੇ ਉਸ ਨੂੰ ਰਾਇਲ ਐਨਫੀਲਡ ’ਤੇ ਚੁੱਕ ਕੈ ਲੈ ਗਏ। ਇਹ ਲੋਕ ਅਸ਼ਵਿਨ ਨੂੰ ਚਾਹ ਦੀ ਦੁਕਾਨ ‘ਤੇ ਲੈ ਗਏ ਸਨ। ਅਸ਼ਵਿਨ ਨੇ ਕਿਹਾ, “ਉਨ੍ਹਾਂ ਨੇ ਮੈਨੂੰ ਕਾਰ ’ਚ ਬਿਠਾ ਦਿੱਤਾ ਤੇ ਕਿਹਾ ਕਿ ਅਸੀਂ ਜਾਣਾ ਹੈ। ਉਹ ਮੈਨੂੰ ਚਾਹ ਦੀ ਦੁਕਾਨ ‘ਤੇ ਲੈ ਗਏ। ਫਿਰ ਉਨ੍ਹਾਂ ਕਿਹਾ ਕਿ ਜੇ ਤੂੰ ਖੇਡਾਗੇ ਤਾਂ ਅਸੀਂ ਤੇਰੀਆਂ ਉਂਗਲਾਂ ਕੱਟ ਦੇਵਾਂਗੇ।”

ਅਸ਼ਵਿਨ ਨੇ ਦੱਸਿਆ ਕਿ ਉਹ ਸ਼ਾਂਤ ਰਿਹਾ ਤੇ ਉਨਾਂ ਦੀਆਂ ਗੱਲਾਂ ਸੁਣਦਾ ਰਿਹਾ। ਹਾਲਾਂਕਿ ਉਹ ਬੁਰੀ ਤਰ੍ਹਾਂ ਡਰਿਆ ਹੋਇਆ ਸੀ। ਉਨ੍ਹਾਂ ਨੇ ਅਸ਼ਵਿਨ ਨੂੰ ਕਿਹਾ ਕਿ ਅਸੀਂ ਤੇਰਾ ਨੁਕਸਾਨ ਨਹੀਂ ਕਰਾਂਗੇ, ਅਸੀਂ ਚਾਹੁੰਦੇ ਹਾਂ ਕਿ ਤੁਸੀਂ ਮੈਚ ਨਾ ਖੇਡੋ। ਇਹ ਮਾਮਲਾ ਟੈਨਿਸ ਬਾਲ ਮੈਚ ਦਾ ਸੀ।

ਅਸ਼ਵਿਨ ਕੁਝ ਦੇਰ ਉਥੇ ਰਿਹਾ ਤੇ ਫਿਰ ਉਥੋਂ ਜਾਣ ਦਾ ਵਿਚਾਰ ਉਸ ਦੇ ਮਨ ਵਿਚ ਆਇਆ। ਅਸ਼ਵਿਨ ਨੇ ਦੱਸਿਆ ਕਿ ਉਸ ਨੇ ਪਿਤਾ ਦੇ ਆਉਣ ਦਾ ਬਹਾਨਾ ਬਣਾ ਕੇ ਘਰ ਛਡਣ ਲਈ ਕਿਹਾ, ਜਿਸ ‘ਤੇ ਉਹ ਮੰਨ ਗਏ। ਅਸ਼ਵਿਨ ਨੇ ਕਿਹਾ, “ਮੈਂ ਕਿਹਾ ਸੀ ਕਿ ਮੇਰੇ ਪਿਤਾ ਦਫਤਰ ਤੋਂ ਵਾਪਸ ਆ ਜਾਣਗੇ, ਇਸ ਲਈ ਮੈਨੂੰ ਜਾਣਾ ਹੋਵੇਗਾ। ਮੈਂ ਤੁਹਾਡੇ ਨਾਲ ਵਾਅਦਾ ਕਰਦਾ ਹਾਂ ਕਿ ਮੈਂ ਨਹੀਂ ਖੇਡਾਂਗਾ।”

ਅਸ਼ਵਿਨ ਦਾ ਕ੍ਰਿਕਟ ਕਰੀਅਰ ਇੱਥੇ ਹੀ ਖਤਮ ਹੋ ਸਕਦਾ ਸੀ ਪਰ ਉਹ ਡਰਿਆ ਨਹੀਂ ਤੇ ਖੇਡਦਾ ਰਿਹਾ। ਅਸ਼ਵਿਨ ਨੇ ਫਿਰ ਤੋਂ ਟੀਮ ਇੰਡੀਆ ‘ਚ ਜਗ੍ਹਾ ਬਣਾਈ ਅਤੇ ਭਾਰਤ ਦੇ ਸਭ ਤੋਂ ਵੱਡੇ ਮੈਚ ਜਿੱਤਣ ਵਾਲੇ ਖਿਡਾਰੀਆਂ ਦੀ ਸੂਚੀ ‘ਚ ਸ਼ਾਮਿਲ ਹੋ ਗਿਆ