ਖੋ-ਖੋ ਵਿਸ਼ਵ ਕੱਪ: ਉਦਘਾਟਨੀ ਮੁਕਾਬਲੇ ’ਚ ਹੋਵੇਗੀ ਭਾਰਤ-ਪਾਕਿ ਵਿਚਾਲੇ ਟੱਕਰ

ਨਵੀਂ ਦਿੱਲੀ-ਮੇਜ਼ਬਾਨ ਭਾਰਤ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਪਹਿਲੇ ਖੋ-ਖੋ ਵਿਸ਼ਵ ਕੱਪ ਦਾ ਪਹਿਲਾ ਮੈਚ ਪਾਕਿਸਤਾਨ ਖ਼ਿਲਾਫ਼ ਖੇਡੇਗਾ। ਘੱਟੋ-ਘੱਟ 24 ਦੇਸ਼ਾਂ ਨੇ 13 ਤੋਂ 19 ਜਨਵਰੀ ਤੱਕ ਖੇਡੇ ਜਾਣ ਵਾਲੇ ਇਸ ਟੂਰਨਾਮੈਂਟ ਵਿੱਚ ਹਿੱਸਾ ਲੈਣ ਦੀ ਪੁਸ਼ਟੀ ਕੀਤੀ ਹੈ। ਇਹ ਮੈਚ ਇੰਦਰਾ ਗਾਂਧੀ ਇਨਡੋਰ ਸਟੇਡੀਅਮ ਅਤੇ ਨੋਇਡਾ ਦੇ ਇਨਡੋਰ ਸਟੇਡੀਅਮ ਵਿੱਚ ਖੇਡੇ ਜਾਣਗੇ। ਖੋ-ਖੋ ਵਿਸ਼ਵ ਕੱਪ ਦੇ ਸੀਈਓ ਵਿਕਰਮ ਦੇਵ ਡੋਗਰਾ ਨੇ ਦੱਸਿਆ, ‘ਲੀਗ ਗੇੜ ਦੇ ਮੈਚ 13 ਜਨਵਰੀ ਤੋਂ ਸ਼ੁਰੂ ਹੋਣਗੇ। ਉਦਘਾਟਨੀ ਮੈਚ ਭਾਰਤ ਅਤੇ ਪਾਕਿਸਤਾਨ ਵਿਚਾਲੇ 13 ਜਨਵਰੀ ਨੂੰ ਖੇਡਿਆ ਜਾਵੇਗਾ।’ ਉਨ੍ਹਾਂ ਕਿਹਾ, ‘ਇਸ ਤੋਂ ਬਾਅਦ 14, 15 ਅਤੇ 16 ਜਨਵਰੀ ਨੂੰ ਲੀਗ ਗੇੜ ਦੇ ਬਾਕੀ ਮੈਚ ਖੇਡੇ ਜਾਣਗੇ।