ਨਵੀਂ ਦਿੱਲੀ-ਫਰਾਂਸ ਦੇ ਮਾਯੋਟ ’ਚ ਆਏ ਚੱਕਰਵਾਤੀ ਤੂਫਾਨ ‘ਚੀਡੋ’ ਕਾਰਨ ਹੋਈ ਤਬਾਹੀ ’ਤੇ ਦੁੱਖ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਭਾਰਤ ਇਸ ਔਖੀ ਘੜੀ ਵਿੱਚ ਫਰਾਂਸ ਦੇ ਨਾਲ ਖੜ੍ਹਾ ਹੈ ਅਤੇ ਉਸ ਦੀ ਹਰ ਸੰਭਵ ਸਹਾਇਤਾ ਕਰਨ ਲਈ ਤਿਆਰ ਹੈ। ਫਰਾਂਸ ਨੇ ਸੋਮਵਾਰ ਨੂੰ ਹਿੰਦ ਮਹਾਸਾਗਰ ਦੇ ਮਾਯੋਟ ਦੀਪ ਸਮੂਹ ਵਿੱਚ ਸਮੁੰਦਰੀ ਜਹਾਜ਼ਾਂ ਅਤੇ ਫ਼ੌਜੀ ਹਵਾਈ ਜਹਾਜ਼ਾਂ ਰਾਹੀਂ ਸਹਾਇਤਾ ਭੇਜਣੀ ਸ਼ੁਰੂ ਕਰ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਐਕਸ ’ਤੇ ਕਿਹਾ, ‘ਮਾਯੋਟ ਵਿੱਚ ਆਏ ਚੱਕਰਵਾਤੀ ਤੂਫਾਨ ਚੀਡੋ ਕਾਰਨ ਹੋਈ ਤਬਾਹੀ ਬਾਰੇ ਸੁਣ ਕੇ ਬਹੁਤ ਦੁੱਖ ਹੋਇਆ।
ਭਾਰਤ ਫਰਾਂਸ ਦੀ ਮਦਦ ਲਈ ਤਿਆਰ: ਮੋਦੀ
