ਅਕਸ਼ੈ ਕੁਮਾਰ ਨੇ ‘ਭੂਤ ਬੰਗਲਾ’ ਦੀ ਸ਼ੂਟਿੰਗ ਸ਼ੁਰੂ ਕੀਤੀ

ਨਵੀਂ ਦਿੱਲੀ-ਅਦਾਕਾਰ ਅਕਸ਼ੈ ਕੁਮਾਰ ਨੇ ਅੱਜ ਖ਼ੁਲਾਸਾ ਕੀਤਾ ਕਿ ਉਸ ਦੀ ਅਗਲੀ ਫਿਲਮ ‘ਭੂਤ ਬੰਗਲਾ’ 2 ਅਪਰੈਲ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਦੇ ਨਿਰਦੇਸ਼ਕ ਪ੍ਰਿਯਾਦਰਸ਼ਨ ਹਨ। ਇਸ ਤੋਂ ਪਹਿਲਾਂ ਅਦਾਕਾਰ ਅਕਸ਼ੈ ਅਤੇ ਪ੍ਰਿਯਾਦਰਸ਼ਨ ਨੇ ‘ਹੇਰਾ ਫੇਰੀ’, ‘ਗਰਮ ਮਸਾਲਾ’, ‘ਭੂਤ ਭੁਲਾਈਆ’ ਅਤੇ ‘ਭਾਗਮ ਭਾਗ’ ਚਰਚਿਤ ਫਿਲਮਾਂ ਵਿੱਚ ਇਕੱਠਿਆਂ ਕੰਮ ਕੀਤਾ ਸੀ। ਅਕਸ਼ੈ ਨੇ ਅੱਜ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ’ਤੇ ਕਿਹਾ ਕਿ ਅੱਜ ਉਹ ਆਪਣੀ ਨਵੀਂ ਫਿਲਮ ‘ਭੂਤ ਬੰਗਲਾ’ ਦੀ ਸ਼ੂਟਿੰਗ ਸ਼ੁਰੂ ਕਰ ਰਹੇ ਹਨ। ਉਸ ਨੇ ਲਿਖਿਆ ਕਿ ਉਹ ਆਪਣੇ ਪਸੰਦੀਦਾ ਪ੍ਰਿਯਾਦਰਸ਼ਨ ਨਾਲ ਫਿਲਮ ਦੇ ਸੈੱਟ ’ਤੇ ਪੁੱਜਣ ਲਈ ਉਤਸੁਕ ਹਾਂ। ਇਸ ਦੇ ਨਾਲ ਹੀ ਅਦਾਕਾਰ ਨੇ ਐਕਸ ’ਤੇ ਫਿਲਮ ਦੇ ਰਿਲੀਜ਼ ਹੋਣ ਦੀ ਤਰੀਕ ਵਾਲਾ ਪੋਸਟਰ ਵੀ ਸਾਂਝਾ ਕੀਤਾ ਹੈ। ਉਸ ਨੇ ਜਾਣਕਾਰੀ ਦਿੱਤੀ ਕਿ ਇਹ ਫਿਲਮ ਦੋ ਅਪਰੈਲ 2026 ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਕੀਤੀ ਜਾਵੇਗੀ। ਉਸ ਨੇ ਕਿਹਾ ਕਿ ਇਸ ਫਿਲਮ ਵਿੱਚ ਦਰਸ਼ਕਾਂ ਨੂੰ ਡਰ ਅਤੇ ਹਾਸੇ ਦਾ ਡਬਲ ਡੋਜ਼ ਦਿੱਤਾ ਜਾਵੇਗਾ।