ਕਾਰੋਬਾਰੀ ਸੰਜੈ ਭੰਡਾਰੀ ਦੀ ਅਪੀਲ ’ਤੇ ਯੂਕੇ ਹਾਈ ਕੋਰਟ ’ਚ ਸੁਣਵਾਈ ਸ਼ੁਰੂ

ਲੰਡਨ-ਰੱਖਿਆ ਸੈਕਟਰ ਵਿਚ ਸਲਾਹਕਾਰ ਸੰਜੈ ਭੰਡਾਰੀ(62), ਜੋ ਕਥਿਤ ਟੈਕਸ ਚੋਰੀ ਤੇ ਮਨੀ ਲਾਂਡਰਿੰਗ ਦੇ ਦੋਸ਼ਾਂ ਨੂੰ ਲੈ ਕੇ ਭਾਰਤ ਵਿਚ ਲੋੜੀਂਦਾ ਹੈ, ਦੀ ਅਪੀਲ ਉੱਤੇ ਯੂਕੇ ਹਾਈ ਕੋਰਟ ਵਿਚ ਸੁਣਵਾਈ ਸ਼ੁਰੂ ਹੋ ਗਈ ਹੈ। ਭੰਡਾਰੀ ਨੇ ਭਾਰਤ ਨੂੰ ਆਪਣੀ ਹਵਾਲਗੀ ਸਬੰਧੀ ਹੁਕਮਾਂ ਨੂੰ ਹਾਈ ਕੋਰਟ ਵਿਚ ਚੁਣੌਤੀ ਦਿੱਤੀ ਹੈ। ਕਾਰੋਬਾਰੀ ਨੂੰ ਇਸ ਸਾਲ ਦੀ ਸ਼ੁਰੂਆਤ ਵਿਚ ਵੈਸਟਮਿਨਸਟਰ ਮੈਜਿਸਟਰੇਟੀ ਕੋਰਟ ਦੇ ਨਵੰਬਰ 2022 ਵਿਚ ਸੁਣਾਏ ਹਵਾਲਗੀ ਸਬੰਧੀ ਫੈਸਲੇ ਨੂੰ ਚੁਣੌਤੀ ਦੇਣ ਦੀ ਖੁੱਲ੍ਹ ਮਿਲ ਗਈ ਸੀ। ਭੰਡਾਰੀ ਦੇ ਵਕੀਲਾਂ ਨੇ ਇਸ ਕੇਸ, ਜਿਸ ਦੀ ਇਸ ਹਫ਼ਤੇ ਤਿੰਨ ਦਿਨ ਸੁਣਵਾਈ ਹੋਵੇਗੀ, ਵਿਚ ਮੰਗਲਵਾਰ ਨੂੰ ਆਪਣੇ ਮੁਵੱਕਿਲ ਲਈ ਦਲੀਲਾਂ ਰੱਖੀਆਂ। ਹਾਈ ਕੋਰਟ ਵੱਲੋਂ ਫੈਸਲਾ ਨਵੇਂ ਸਾਲ ਵਿਚ ਸੁਣਾਏ ਜਾਣ ਦੀ ਉਮੀਦ ਹੈ। ਯੂਕੇ ਦੀ ਵਿਦੇਸ਼ ਮੰਤਰੀ ਸੁਏਲਾ ਬ੍ਰੇਵਰਮੈਨ ਨੇ ਪਿਛਲੇ ਸਾਲ ਭੰਡਾਰੀ ਦੀ ਭਾਰਤ ਨੂੰ ਸਪੁਰਦਗੀ ਸਬੰਧੀ ਹੁਕਮ ਦਿੱਤੇ ਸਨ। ਭੰਡਾਰੀ ਆਪਣੀ ਫਰਮ ਔਫਸੈੱਟ ਇੰਡੀਆ ਸੌਲਿਊਸ਼ਨਜ਼ ਜ਼ਰੀਏ ਭਾਰਤ ਸਰਕਾਰ ਦੇ ਕੰਟਰੈਕਟਾਂ ਲਈ ਡਿਫੈਂਸ ਮੈਨੂਫੈਕਚਰਰਾਂ ਨੂੰ ਕੰਸਲਟੈਂਸੀ ਸੇਵਾਵਾਂ ਦਿੰਦਾ ਹੈ