ਵਾਸ਼ਿੰਗਟਨ-ਅਮਰੀਕਾ ਦੇ ਨਵੇਂ ਚੁਣੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੋੋਸ਼ਲ ਮੀਡੀਆ ਪਲੈਟਫਾਰਮ ‘ਟਰੁੱਥ ਸੋਸ਼ਲ’ ’ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਮੁੜ ਮਖੌਲ ਉਡਾਉਂਦਿਆਂ ਉਨ੍ਹਾਂ ਨੂੰ ‘ਕੈਨੇਡਾ ਦਾ ਗਵਰਨਰ’ ਆਖਿਆ। ਟਰੂਡੋ ਪਿਛਲੇ ਹਫ਼ਤੇ ਟਰੰਪ ਨਾਲ ਰਾਤ ਦੇ ਖਾਣੇ ਲਈ ਉਨ੍ਹਾਂ ਦੇ ਨਿੱਜੀ ਕਲੱਬ ‘ਮਾਰ-ਏ-ਲਾਗੋ’ ਗਏ ਸਨ ਜਿਥੇ ਉਨ੍ਹਾਂ ਨਵੇਂ ਚੁਣੇ ਗਏ ਰਾਸ਼ਟਰਪਤੀ ਦੀ ਇਸ ਚਿਤਾਵਨੀ ’ਤੇ ਚਰਚਾ ਕੀਤੀ ਸੀ ਕਿ ਜੇ ਕੈਨੇਡਾ ਸਰਕਾਰ ਉਥੋਂ ਅਮਰੀਕਾ ਆਉਣ ਵਾਲੇ ਗੈਰਕਾਨੂੰਨੀ ਪਰਵਾਸੀਆਂ ਅਤੇ ਨਸ਼ਿਆਂ ਦੀ ਆਮਦ ਨੂੰ ਰੋਕਣ ’ਚ ਨਾਕਾਮ ਰਹਿੰਦੀ ਹੈ ਤਾਂ ਕੈਨੇਡਾ ’ਤੇ 25 ਫ਼ੀਸਦੀ ਟੈਕਸ ਲਗਾਇਆ ਜਾਵੇਗਾ। ‘ਟਰੁੱਥ ਸੋਸ਼ਲ’ ’ਤੇ ਪੋਸਟ ’ਚ ਟਰੰਪ ਨੇ ਕਿਹਾ, ‘‘ਮਹਾਨ ਮੁਲਕ ਕੈਨੇਡਾ ਦੇ ਗਵਰਨਰ ਜਸਟਿਨ ਟਰੂਡੋ ਨਾਲ ਰਾਤ ਦਾ ਖਾਣਾ ਖਾ ਕੇ ਖੁਸ਼ੀ ਹੋਈ।’’ ਰਾਤ ਦੇ ਖਾਣੇ ਦੌਰਾਨ ਟਰੂਡੋ ਨੇ ਚਿੰਤਾ ਜਤਾਉਂਦਿਆਂ ਕਿਹਾ ਸੀ ਕਿ ਵਾਧੂ ਦੇ ਟੈਕਸ ਨਾਲ ਕੈਨੇਡਾ ਦਾ ਅਰਥਚਾਰਾ ਤਬਾਹ ਹੋ ਜਾਵੇਗਾ। ਇਸ ’ਤੇ ਟਰੰਪ ਨੇ ਕਥਿਤ ਤੌਰ ’ਤੇ ਟਰੂਡੋ ਅੱਗੇ ਕੈਨੇਡਾ ਨੂੰ ਅਮਰੀਕਾ ਦਾ 52ਵਾਂ ਸੂਬਾ ਬਣਾਉਣ ਦੀ ਪੇਸ਼ਕਸ਼ ਕੀਤੀ। ਟਰੰਪ ਨੇ ‘ਐੱਨਬੀਸੀ ਨਿਊਜ਼’ ਨਾਲ ਇੰਟਰਵਿਊ ਅਤੇ ਮੰਗਲਵਾਰ ਨੂੰ ਮੁੜ ਤੋਂ ਪੋਸਟ ’ਚ ਇਹ ਗੱਲ ਦੁਹਰਾਈ। ਟਰੰਪ ਨੇ ਆਪਣੀ ਪੋਸਟ ’ਚ ਕਿਹਾ, ‘ਮੈਂ ਗਵਰਨਰ ਨਾਲ ਛੇਤੀ ਮਿਲਣ ਦੀ ਆਸ ਕਰਦਾ ਹਾਂ ਤਾਂ ਜੋ ਅਸੀਂ ਟੈਕਸ ਅਤੇ ਵਪਾਰ ਬਾਰੇ ਆਪਣੀ ਗੱਲਬਾਤ ਜਾਰੀ ਰੱਖ ਸਕੀਏ ਜਿਸ ਦੇ ਨਤੀਜੇ ਸਾਰਿਆਂ ਲਈ ਸ਼ਾਨਦਾਰ ਹੋਣਗੇ।’’ ਅਖ਼ਬਾਰ ‘ਨਿਊਯਾਰਕ ਟਾਈਮਜ਼’ ਨੇ ਕਿਹਾ ਕਿ ਨਵੇਂ ਚੁਣੇ ਗਏ ਰਾਸ਼ਟਰਪਤੀ ਵੱਲੋਂ ਕੈਨੇਡੀਅਨ ਬਰਾਮਦ ’ਤੇ ਟੈਕਸ ਲਾਏ ਜਾਣ ਦੇ ਵਾਅਦੇ ਮਗਰੋਂ ਇਹ ਕੈਨੇਡਾ ਅਤੇ ਉਸ ਦੇ ਆਗੂ ’ਤੇ ਤਾਜ਼ਾ ਹਮਲਾ ਹੈ।
Related Posts
ਅਮਰੀਕਾ ‘ਚ ਲਾਗੂ ਹੋਵੇਗੀ ਨੈਸ਼ਨਲ ਐਮਰਜੈਂਸੀ, ਲੱਖਾਂ ਲੋਕ ਹੋਣਗੇ ਦੇਸ਼ ਤੋਂ ਬਾਹਰ
- Editor Universe Plus News
- November 19, 2024
- 0
ਨਵੀਂ ਦਿੱਲੀ- ਅਮਰੀਕਾ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਗੈਰ-ਕਾਨੂੰਨੀ ਪ੍ਰਵਾਸੀਆਂ ਖ਼ਿਲਾਫ਼ ਵੱਡਾ ਫ਼ੈਸਲਾ ਲਿਆ ਹੈ। ਟਰੰਪ ਨੇ ਕਿਹਾ ਕਿ ਉਸ ਦੇ […]
ਆਸਟ੍ਰੇਲੀਆ ਨੇ ਕੈਨੇਡਾ ਵਿਚ ਸਿੱਖ ਕਾਰਕੁਨਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਮੁੱਦਾ ਚੁੱਕਿਆ
- Editor Universe Plus News
- November 5, 2024
- 0
ਮੈਲਬਰਨ-ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਆਪਣੇ ਭਾਰਤੀ ਹਮਰੁਤਬਾ (ਭਾਰਤ ਦੇ ਵਿਦੇਸ਼ ਮੰਤਰੀ ਐਸ ਜੈਸ਼ੰਕਰ) ਕੋਲ ਭਾਰਤ ਵੱਲੋਂ ਕੈਨੇਡਾ ਵਿਚ ਕਥਿਤ ਤੌਰ ’ਤੇ ਸਿੱਖ […]
ਕੈਨੇਡਾ ਵਿੱਚ ਕੱਚਿਆਂ ’ਤੇ ਸਖ਼ਤੀ ਵਧਣ ਲੱਗੀ
- Editor Universe Plus News
- September 26, 2024
- 0
ਵੈਨਕੂਵਰ-ਸੱਤਾਧਾਰੀ ਲਿਬਰਲ ਸਰਕਾਰ ਹੁਣ ਉਨ੍ਹਾਂ ਨਾਕਾਮੀਆਂ ਨੂੰ ਪੁੱਠਾ ਗੇੜ ਦੇਣ ਲੱਗੀ ਹੈ, ਜੋ ਲੋਕਾਂ ’ਚ ਉਸ ਦਾ ਮੋਹ ਭੰਗ ਹੋਣ ਦਾ ਕਾਰਨ ਬਣ ਰਹੀਆਂ ਹਨ। […]