ਪਟਿਆਲਾ-ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕੇਂਦਰ ਸਰਕਾਰ ਤੋਂ ਪੰਜਾਬ ਨਾਲ ਲੱਗਦੇ ਸੂਬਿਆਂ ਨੂੰ ਰੇਲ ਲਿੰਕ ਨਾਲ ਜੋੜਨ ਦੀ ਮੰਗ ਕੀਤੀ ਹੈ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਲਿਖਤੀ ਪੱਤਰ ਭੇਜ ਨੇ ਉਨ੍ਹਾਂ ਕਿਹਾ ਕਿ ਸੂਬੇ ਨਾਲ ਲੱਗਦੇ ਰਾਜਾਂ ਦਾ ਰੇਲ ਲਿੰਕ ਨਾ ਹੋਣ ਕਾਰਨ ਯਾਤਰੀਆਂ ਤੇ ਵਪਾਰੀਆਂ ਨੂੰ ਲੰਬੇ ਸਫ਼ਰ ਲਈ ਬੱਸਾਂ ਵਿੱਚ ਖੁਆਰ ਹੋਣਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇ ਉਨ੍ਹਾਂ ਦੀ ਇਸ ਮੰਗ ’ਤੇ ਗ਼ੌਰ ਕੀਤਾ ਜਾਂਦਾ ਹੈ ਤਾਂ ਰਾਜਪੁਰਾ ਤੋਂ ਚੰਡੀਗੜ੍ਹ ਅਤੇ ਪਟਿਆਲਾ ਤੋਂ ਸਮਾਣਾ, ਪਾਤੜਾਂ, ਟੋਹਾਣਾ ਤੇ ਜਾਖਲ ਸਣੇ ਰਾਜਸਥਾਨ ਦੇ ਲੋਕਾਂ ਨੂੰ ਵੱਡੀ ਸਹੂਲਤ ਮਿਲ ਸਕਦੀ ਹੈ। ਇਸ ਨਾਲ ਚੰਡੀਗੜ੍ਹ, ਪੰਜਾਬ ਅਤੇ ਰਾਜਸਥਾਨ ਦਾ ਰੇਲ ਲਿੰਕ ਬਣ ਜਾਵੇਗਾ। ਉਨ੍ਹਾਂ ਦੱਸਿਆ ਕਿ ਇਨ੍ਹਾਂ ਰੂਟਾਂ ’ਤੇ ਰਾਜਸਥਾਨ ’ਚ ਅਨੂਪਗੜ੍ਹ ਸਰੂਪਸਰ ਗੁਰਦੁਆਰਾ ਬੁੱਢਾ ਜੌਹੜ, ਸੁੂਰਤਗੜ੍ਹ, ਹਨੂਮਾਨਗੜ੍ਹ, ਮੰਡੀ ਡੱਬਵਾਲੀ ਤੋਂ ਇਲਾਵਾ ਬਠਿੰਡਾ ਨਾਲ ਲੱਗਦੇ ਕਸਬਿਆਂ ’ਚ ਰਾਮਾਂਮੰਡੀ, ਗੁਰਦੁਆਰਾ ਦਮਦਮਾ ਸਾਹਿਬ, ਸਿਰਸਾ, ਹਿਸਾਰ, ਜਾਖਲ, ਖਨੌਰੀ ਅਤੇ ਸਮਾਣਾ ਤੇ ਪਟਿਆਲਾ ਦੀਆਂ ਇਤਿਹਾਸਕ ਥਾਵਾਂ ਸ਼ਾਮਲ ਸਨ। ਉਨ੍ਹਾਂ ਕਿਹਾ ਕਿ 1977 ਤੋਂ 1980 ਦਰਮਿਆਨ ਰੇਲਵੇ ਯੂਜ਼ਰਜ ਬੋਰਡ ’ਚ ਬਤੌਰ ਮੈਂਬਰ ਹੁੰਦਿਆਂ ਉਨ੍ਹਾਂ ਨੇ ਕੇਂਦਰ ਦੀ ਤਤਕਾਲੀ ਸਰਕਾਰ ਕੋਲ ਰੇਲ ਲਿੰਕ ਕਾਇਮ ਕਰਨ ਲਈ ਪ੍ਰਾਜੈਕਟ ਤਿਆਰ ਕਰਵਾ ਕੇ ਭੇਜਿਆ ਸੀ। ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਵੱਲੋਂ ਵੀ ਇਸੇ ਮਕਸਦ ਲਈ ਸਾਲ 1932 ਵਿੱਚ ਸਰਵੇ ਕਰਵਾਇਆ ਗਿਆ ਸੀ।
Related Posts
विधायक रमन अरोड़ा ने सुनीं मकसूदा सब्जी मंडी के व्यापारियों की समस्याएं
- Editor Universe News Plus
- September 23, 2024
- 0
व्यापारी सरकार की रीड़, हर समस्या का कराएंगे समाधान : विधायक अरोड़ा जालंधर : विधायक रमन अरोड़ा ने आज मकसूदा सब्जी मंडी का दौरा किया। […]
ਲਾਰੈਂਸ ਇੰਟਰਵਿਊ ਮਾਮਲੇ ’ਚ ਡੀਐੱਸਪੀ ਸੰਧੂ ਬਰਖ਼ਾਸਤ
- Editor Universe Plus News
- January 3, 2025
- 0
ਚੰਡੀਗੜ੍ਹ-ਪੰਜਾਬ ਸਰਕਾਰ ਨੇ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੁਲੀਸ ਹਿਰਾਸਤ ਦੌਰਾਨ ਇੰਟਰਵਿਊ ਕਰਾਉਣ ਵਾਲੇ ਡੀਐੱਸਪੀ ਗੁਰਸ਼ੇਰ ਸਿੰਘ ਸੰਧੂ ਨੂੰ ਅੱਜ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਹੈ। […]
पंजाब के पांच नए कैबिनेट मंत्रियों को आज राज्यपाल ने पद और गोपनीयता की दिलाई शपथ
- Editor Universe News Plus
- September 23, 2024
- 0
चंडीगढ़ : पंजाब के पांच नए कैबिनेट मंत्रियों को आज राज्यपाल गुलाब चंद कटारिया ने पद और गोपनीयता की शपथ दिलाई। यहां राजभवन में साधारण […]